ਪੰਜਾਬੀ ਸਾਹਿਤ ਸਭਾ ਵੱਲੋਂ ਸਾਉਣ ਕਵੀ ਦਰਬਾਰ
ਖੇਤਰੀ ਪ੍ਰਤੀਨਿਧ
ਬਰਨਾਲਾ, 1 ਅਗਸਤ
ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਇੱਥੋਂ ਨੇੜਲੇ ਪਿੰਡ ਸੰਘੇੜਾ ‘ਚ ਡੇਰਾ ਬਾਬਾ ਟੇਕ ਦਾਸ (ਬਾਬਾ ਮਾਧਵਾ ਨੰਦ) ਵਿਖੇ ਹੜ੍ਹ ਪੀੜਤ ਅਤੇ ਮਨੀਪੁਰ ਪੀੜਤ ਪਰਵਿਾਰਾਂ ਨੂੰ ਸਮਰਪਿਤ ਬਾਬਾ ਸੁਖਦੇਵ ਮੁਨੀ ਦੀ ਪ੍ਰਧਾਨਗੀ ਹੇਠ ਸਾਉਣ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਰਾਜਸਥਾਨ ਤੋਂ ਵਾਤਾਵਰਨ ਪ੍ਰੇਮੀ ਖੰਮੂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ’ਚ ਸਭਾ ਪ੍ਰਧਾਨ ਤੇਜਾ ਸਿੰਘ ਤਿਲਕ, ਕਵਿਤਰੀ ਅੰਜਨਾ ਮੈਨਨ, ਲੋਕ ਕਵੀ ਸੁਰਜੀਤ ਸਿੰਘ ਦਿਹੜ, ਮਹਿੰਦਰ ਰਾਹੀ ਤੇ ਜਗਜੀਤ ਸਿੰਘ ਗੁਰਮ ਸ਼ਾਮਲ ਸਨ। ਡਾ. ਭੁਪਿੰਦਰ ਸਿੰਘ ਬੇਦੀ ਨੇ ਸਾਉਣ ਮਹੀਨੇ ਦਾ ਪੰਜਾਬੀ ਲੋਕਧਰਾਈ ਪਰਿਪੇਖ ਤੋਂ ਚਾਨਣਾ ਪਾਇਆ। ਬਾਬਾ ਸੁਖਦੇਵ ਮੁਨੀ ਨੇ ਕਿਹਾ ਕਿ ਆਪਣੇ ਅਜਿਹੇ ਸਮਾਗਮ ਪ੍ਰੰਪਰਾਈ ਸਾਰਥਿਕਤਾ ਵਾਲੇ ਹੁੰਦੇ ਹਨ। ਵਾਤਾਵਰਣ ਪ੍ਰੇਮੀ ਖੰਮੂ ਰਾਮ ਬਿਸ਼ਨੋਈ ਨੇ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਨੂੰ ਕਾਬੂ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ‘ਤੇ ਜ਼ੋਰ ਦਿੱਤਾ। ਮੰਚ ਸੰਚਾਲਕ ਮਾਲਵਿੰਦਰ ਸ਼ਾਇਰ ਨੇ ਕੀਤਾ। ਅੰਤ ਵਿੱਚ ਰਘਵੀਰ ਗਿੱਲ ਕੱਟੂ ਨੇ ਸਾਉਣ ਮਹੀਨੇ ਨਾਲ਼ ਸਬੰਧਤ ਬੋਲੀਆਂ ਸੁਣਾਈਆਂ।