ਸਾਹਨੀ ਨੇ ਉੱਚ ਸਿੱਖਿਆ ਦੇ ਵਧੇਰੇ ਖਰਚਿਆਂ ਦਾ ਮਾਮਲਾ ਰਾਜ ਸਭਾ ’ਚ ਚੁੱਕਿਆ
05:47 PM Aug 07, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਗਸਤ
Advertisement
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਵਿੱਚ ਉੱਚ ਸਿੱਖਿਆ ਦੇ ਖਰਚੇ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਨੂੰ ਨਿਯਮਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਇੱਕ ਮੌਲਿਕ ਅਧਿਕਾਰ ਹੈ, ਪਰ ‘ਕੇਜੀ ਤੋਂ ਪੀਜੀ’ ਤੱਕ ਦੀ ਸਿੱਖਿਆ ਦੇ ਵਧ ਰਹੇ ਖਰਚੇ ਪਰਿਵਾਰਾਂ ’ਤੇ ਬਹੁਤ ਜ਼ਿਆਦਾ ਭਾਰ ਹਨ ਤੇ ਭਾਰਤ ਵਿੱਚ ਇੱਕ ਵਿਦਿਆਰਥੀ ਨੂੰ ਪੋਸਟ-ਗ੍ਰੈਜੂਏਸ਼ਨ ਤੱਕ ਸਿੱਖਿਆ ਦੇਣ ਦਾ ਖਰਚਾ 23-30 ਲੱਖ ਤੱਕ ਹੈ। ਇਹ ਵਿੱਤੀ ਬੋਝ ਬਹੁਤ ਸਾਰੇ ਵਿਦਿਆਰਥੀਆਂ ਨੂੰ ਘਰੇਲੂ ਸਿੱਖਿਆ ਦੇ ਉੱਚੇ ਖਰਚੇ ਕਾਰਨ, ਵਿਦੇਸ਼ਾਂ ਵਿੱਚ ਸਿੱਖਿਆ ਲੈਣ ਲਈ ਮਜਬੂਰ ਕਰ ਰਿਹਾ ਹੈ।
Advertisement