For the best experience, open
https://m.punjabitribuneonline.com
on your mobile browser.
Advertisement

ਸਾਹਨੀ ਵੱਲੋਂ ਐੱਸਸੀਐੱਲ ਵਿਸਥਾਰ ਯੋਜਨਾ ਤੁਰੰਤ ਲਾਗੂ ਕਰਨ ਦੀ ਮੰਗ

07:58 AM Mar 07, 2024 IST
ਸਾਹਨੀ ਵੱਲੋਂ ਐੱਸਸੀਐੱਲ ਵਿਸਥਾਰ ਯੋਜਨਾ ਤੁਰੰਤ ਲਾਗੂ ਕਰਨ ਦੀ ਮੰਗ
Advertisement

ਨਵੀਂ ਦਿੱਲੀ: ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰ ਸਰਕਾਰ ਨੂੰ 10 ਹਜ਼ਾਰ ਕਰੋੜ ਰੁਪਏ ਦੀ ਐੱਸਸੀਐੱਲ ਮੁਹਾਲੀ ਵਿਸਥਾਰ ਯੋਜਨਾ ਤੁਰੰਤ ਲਾਗੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸੈਮੀਕੰਡਕਟਰ ਨਿਰਮਾਣ, ਦੂਰਸੰਚਾਰ ਉਪਕਰਨ, ਇਲੈਕਟ੍ਰਾਨਿਕ ਟੈਸਟਿੰਗ ਲੈਬਾਰਟਰੀਆਂ ਅਤੇ ਪੰਜਾਬ ਵਿੱਚ ਮੌਜੂਦ ਅਤਿ-ਆਧੁਨਿਕ ਯੂਨਿਟਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਦੀ ਮਜ਼ਬੂਤ ਵਾਤਾਵਰਣ ਪ੍ਰਣਾਲੀ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜਪੁਰਾ ਵਿੱਚ ਸੈਮੀ-ਕੰਡਕਟਰ ਯੂਨਿਟ ਸਥਾਪਤ ਕਰਨ ਲਈ ਇਲੈਕਟ੍ਰਾਨਿਕਸ ਅਤੇ ਆਈ.ਟੀ ਮੰਤਰਾਲੇ ਨੂੰ ਪ੍ਰਸਤਾਵ ਵੀ ਸੌਂਪਿਆ ਹੈ, ਜਿਸ ਲਈ 250 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ। ਕੇਂਦਰ ਸਰਕਾਰ ਨੂੰ ਵੀ ਇਸ ਪ੍ਰਸਤਾਵ ਨੂੰ ਜਲਦੀ ਮਨਜ਼ੂਰੀ ਦੇਣੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਵੀ ਇਕ ਪੱਤਰ ਲਿਖਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×