ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤਕ ਸੱਥ ਖਰੜ ਵੱਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ

10:31 AM Jun 18, 2024 IST
ਡਾ. ਦਵਿੰਦਰ ਬੋਹਾ ਦਾ ਸਨਮਾਨ ਕਰਦੇ ਹੋਏ ਸਾਹਿਤਕ ਸੱਥ ਦੇ ਮੈਂਬਰ।

ਸ਼ਸ਼ੀ ਪਾਲ ਜੈਨ
ਖਰੜ, 17 ਜੂਨ
ਸਾਹਿਤਕ ਸੱਥ ਖਰੜ ਦੀ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚ ਹੋਈ। ਇਸ ਦੀ ਪ੍ਰਧਾਨਗੀ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਇਨੌਰ, ਡਾ. ਦਵਿੰਦਰ ਸਿੰਘ ਬੋਹਾ, ਜਲੌਰ ਸਿੰਘ ਖੀਵਾ ਅਤੇ ਸਰੂਪ ਸਿਆਲਬੀ ਵੱਲੋਂ ਕੀਤੀ ਗਈ। ਇਸ ਇਕੱਤਰਤਾ ਦੌਰਾਨ ਸੇਵਾਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਦਾ ਸ਼ਾਨਦਾਰ ਸੇਵਾਵਾਂ ਤੇ ਪੰਜਾਬੀ ਮਾਂ-ਬੋਲੀ ਤੇ ਸੱਭਿਆਚਾਰ ਲਈ ਕੀਤੇ ਯਤਨਾਂ ਲਈ ਸਨਮਾਨ ਕੀਤਾ ਗਿਆ।
ਇਸ ਮੌਕੇ ਜੇਐੱਸ ਮਹਿਰਾ ਵੱਲੋਂ ਸੰਪਾਦਤ ਪੰਜਾਬੀ ਮੈਗਜੀਨ ‘ਸ਼ਿਵਾਲਿਕ’ ਦੀ ਦੂਸਰੀ ਕਾਪੀ ਵੀ ਜਾਰੀ ਕੀਤੀ ਗਈ। ਪ੍ਰੋ. ਜਲੌਰ ਸਿੰਘ ਖੀਵਾ, ਸਰੂਪ ਸਿਆਲਬੀ, ਜਸਵਿੰਦਰ ਸਿੰਘ ਕਾਇਨੌਰ ਅਤੇ ਪਿਆਰਾ ਸਿੰਘ ‘ਰਾਹੀ’ ਨੇ ਡਾ. ਬੋਹਾ ਦੇ ਜੀਵਨ ਤੇ ਕਾਰਜ-ਸੈਲੀ ਬਾਰੇ ਦੱਸਿਆ। ਇਸ ਮੌਕੇ ਡਾ. ਬੋਹਾ ਨੇ ਆਪਣੇ ਜੀਵਨ ਕਾਲ ਦੀਆਂ ਕਈ ਤੰਦਾਂ ਨੂੰ ਖੋਲ੍ਹਿਆ ਤੇ ਆਪਣੀ ਜ਼ਿੰਦਗੀ ਦੇ ਸਫ਼ਰ ਦੌਰਾਨ ਮਿਲੇ ਸਹਿਯੋਗ ਲਈ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ। ਸੱਥ ਦੇ ਸੀਨੀਅਰ ਮੈਂਬਰ ਤਰਸੇਮ ਸਿੰਘ ਕਾਲੇਵਾਲ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

Advertisement

Advertisement