For the best experience, open
https://m.punjabitribuneonline.com
on your mobile browser.
Advertisement

ਸਾਹਿਤ ਸਭਾ ਵੱਲੋਂ ਕਾਵਿ ਸੰਗ੍ਰਹਿ ‘ਹਵਾ ਦਾ ਦੇਸ਼’ ਲੋਕ ਅਰਪਣ

10:32 AM Feb 19, 2024 IST
ਸਾਹਿਤ ਸਭਾ ਵੱਲੋਂ ਕਾਵਿ ਸੰਗ੍ਰਹਿ ‘ਹਵਾ ਦਾ ਦੇਸ਼’ ਲੋਕ ਅਰਪਣ
ਸੁਨਾਮ ਵਿੱਚ ਝੱਲੀ ਲੱਡਾ ਦਾ ਕਾਵਿ ਸੰਗ੍ਰਹਿ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।
Advertisement

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 18 ਫਰਵਰੀ
ਸਾਹਿਤ ਸਭਾ ਸੁਨਾਮ ਵੱਲੋਂ ਵਿਸ਼ੇਸ਼ ਪੁਸਤਕ ਲੋਕ ਅਰਪਣ ਸਮਾਗਮ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿੱਚ ਕੀਤਾ ਗਿਆ। ਕਰਮ ਸਿੰਘ ਜ਼ਖ਼ਮੀ, ਗੁਰਸੇਵਕ ਸਿੰਘ ਪ੍ਰੀਤ ਨਿਰਦੋਸ਼ ਅਤੇ ਜਸਵੰਤ ਸਿੰਘ ਅਸਮਾਨੀ ਦੀ ਪ੍ਰਧਾਨਗੀ ਵਿੱਚ ਹੋਏ ਸਮਾਗਮ ਦੌਰਾਨ ਸ਼ਾਇਰ ਝੱਲੀ ਲੱਡਾ ਦਾ ਕਾਵਿ ਸੰਗ੍ਰਹਿ ‘ਹਵਾ ਦਾ ਦੇਸ਼’ ਲੋਕ ਅਰਪਣ ਕੀਤਾ ਗਿਆ। ਝੱਲੀ ਲੱਡਾ ਨੇ ਆਪਣੀ ਲਿਖਣ ਪ੍ਰਤੀਕਿਰਿਆ ਅਤੇ ਕਾਵਿ ਸੰਗ੍ਰਹਿ ਦੀਆਂ ਕੁਝ ਖ਼ੂਬਸੂਰਤ ਕਵਿਤਾਵਾਂ ਸਾਂਝੀਆਂ ਕੀਤੀਆਂ। ਸਾਹਿਤ ਸਭਾ ਵੱਲੋਂ ਝੱਲੀ ਲੱਡਾ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪੁਸਤਕ ਬਾਰੇ ਵਿਚਾਰ ਸਾਂਝੇ ਕਰਦਿਆਂ ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਝੱਲੀ ਲੱਡਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਵਿਤਾਵਾਂ ਸਮਾਂ, ਸਮੱਸਿਆਵਾਂ ਅਤੇ ਸੰਘਰਸ਼ ਵਿੱਚੋਂ ਪੈਦਾ ਹੋਈਆਂ ਕਵਿਤਾਵਾਂ ਹਨ, ਜੋ ਕਵੀ ਦੀ ਕਲਮ ਰਾਹੀਂ ਮੌਜੂਦਾ ਸਮੇਂ ਦੀ ਤਰਜਮਾਨੀ ਕਰਦੀਆਂ ਹਨ। ਵਿਸ਼ਵ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਅੱਜ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਕਿਹਾ ਕਿ ਸਭ ਨੂੰ ਆਪੋ ਆਪਣੀ ਮਾਤ ਭਾਸ਼ਾ ਨੂੰ ਪਿਆਰ ਅਤੇ ਦੂਜੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਮਾਤ ਭਾਸ਼ਾ ਦੀ ਖੁਸ਼ਹਾਲੀ ਅਤੇ ਰਖਵਾਲੀ ਲਈ ਸਭ ਨੂੰ ਯਤਨਸ਼ੀਲ ਅਤੇ ਸਾਵਧਾਨ ਰਹਿਣਾ ਸਮੇਂ ਦੀ ਮੁੱਖ ਲੋੜ ਹੈ। ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੋਲਾ ਸਿੰਘ ਸੰਗਰਾਮੀ ਨੇ ਆਪਣੀ ਰਚਨਾ ਸਾਂਝੀ ਕੀਤੀ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸੁਖਵਿੰਦਰ ਸਿੰਘ ਲੋਟੇ, ਪ੍ਰੀਤ ਨਿਰਦੋਸ਼, ਮਿਲਖਾ ਸਿੰਘ ਸਨੇਹੀ, ਹਰਮੇਲ ਸਿੰਘ, ਸੁਖਦੇਵ ਸਿੰਘ, ਗੁਰਮੀਤ ਸੁਨਾਮੀ, ਗੁਰਜੰਟ ਸਿੰਘ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜੰਗੀਰ ਸਿੰਘ ਰਤਨ ਵੱਲੋਂ ਨਿਭਾਈ ਗਈ।

Advertisement

Advertisement
Author Image

sanam grng

View all posts

Advertisement
Advertisement
×