For the best experience, open
https://m.punjabitribuneonline.com
on your mobile browser.
Advertisement

ਸਾਹਿਤ ਸਭਾ ਨੇ ਕਰਵਾਇਆ ਕਵੀ ਦਰਬਾਰ

06:43 AM Jul 09, 2024 IST
ਸਾਹਿਤ ਸਭਾ ਨੇ ਕਰਵਾਇਆ ਕਵੀ ਦਰਬਾਰ
ਕਵੀ ਦਰਬਾਰ ਦੌਰਾਨ ਚੁਣੀ ਗਈ ਟੀਮ ਸਾਹਿਤਕਾਰਾਂ ਨਾਲ। ਫੋਟੋ: ਚੌਹਾਨ
Advertisement

ਪੱਤਰ ਪ੍ਰੇਰਕ
ਪਾਤੜਾਂ, 8 ਜੁਲਾਈ
ਪੰਜਾਬੀ ਸਾਹਿਤ ਸਭਾ ਪਾਤੜਾਂ ਵੱਲੋਂ ਦੂਜਾ ਕਵੀ ਦਰਬਾਰ ਬੱਤਰਾ ਅਕੈਡਮੀ ਵਿੱੱਚ ਕਰਵਾਇਆ ਗਿਆ ਜਿਸ ਵਿੱਚ ਗੀਤਕਾਰ ਮੀਤ ਸਕਰੌਦੀ, ਦਲਬਾਰ ਸਿੰਘ ਚੱਠਾ ਸੇਖਵਾਂ ਤੇ ਜੰਗ ਸਿੰਘ ਫੱਟੜ ਨੇ ਸ਼ਮੂਲੀਅਤ ਕੀਤੀ। ਕਵੀਆਂ ਵੱਲੋਂ ਪੜ੍ਹੀਆਂ ਰਚਨਾਵਾਂ ’ਤੇ ਉਸਾਰੂ ਬਹਿਸ ਹੋਈ। ਪੰਜਾਬੀ ਸਾਹਿਤ ਸਭਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿਚ ਸਰਪ੍ਰਸਤ ਬਾਜ਼ ਸਿੰਘ ਮਹਿਲੀਆ, ਪ੍ਰਧਾਨ ਤਰਸੇਮ ਖਾਸਪੁਰੀ, ਜਨਰਲ ਸਕੱਤਰ ਗੁਰਨਾਮ ਸਿੰਘ ਚੌਹਾਨ , ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਧੰਜੂ, ਮੀਤ ਪ੍ਰਧਾਨ ਨਿਰਮਲਾ ਗਰਗ ਪਟਿਆਲਾ, ਸਕੱਤਰ ਕੁਲਵੰਤ ਰਿਖੀ, ਖ਼ਜ਼ਾਨਚੀ ਜਤਿਨ ਬੱਤਰਾ, ਪ੍ਰੈਸ ਸਕੱਤਰ ਬਲਬੀਰ ਢਿੱਲੋਂ, ਕਾਰਜਕਾਰੀ ਮੈਂਬਰ ਅਨੀਤਾ ਅਰੋੜਾ, ਭੁਪਿੰਦਰਜੀਤ ਮੌਲਵੀਵਾਲਾ, ਹਰਪਾਲ ਸਨੇਹੀ ਘੱਗਾ, ਰਾਮਫਲ ਰਾਜਲਹੇੜੀ, ਮਨਿੰਦਰ ਕਾਫ਼ਰ ਤੇ ਰਵੀ ਘੱਗਾ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਇਸ ਮੌਕੇ ਲੱਖੀ ਸ਼ਰਮਾ, ਪ੍ਰਿੰਸੀਪਲ ਸੁਖਵਿੰਦਰ ਸਿੰਘ ਘੁੰਮਣ , ਜੱਗੀ ਘੰਗਰੋਲੀ, ਵੀਰਇੰਦਰ ਸਿੰਘ, ਪ੍ਰੇਮ ਸਿੰਘ ਮੌਲਵੀਵਾਲਾ, ਸੁਭਾਸ਼ ਘੱਗਾ ਤੇ ਸਤਗੁਰ ਸਿੰਘ ਘੁਮਾਣ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×