ਸਾਹਿਤ ਸਭਾ ਧੂਰੀ ਨੇ ਕਵੀ ਦਰਬਾਰ ਕਰਵਾਇਆ
ਨਿੱਜੀ ਪੱਤਰ ਪ੍ਰੇਰਕ
ਧੂਰੀ, 29 ਜੁਲਾਈ
ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿੱਚ ਸਹਾਇਤ ਸਭਾ ਧੂਰੀ ਵੱਲੋਂ ਪ੍ਰਧਾਨ ਸੁਰਿੰਦਰ ਸ਼ਰਮਾ ਨਾਗਰਾ ਦੀ ਅਗਵਾਈ ਹੇਠ ਰੂ-ਬ-ਰੂ ਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਲੇਖਕ ਸਭਾ ਸੇਖੋਂ ਨੇ ਕੀਤੀ ਤੇ ਜਗਦੇਵ ਜਿੰਦਲ ਸਾਬਕਾ ਨਗਰ ਕੌਂਸਲ ਮੈਂਬਰ ਮੁੱਖ ਮਹਿਮਾਨ ਤੇ ਰਾਜੀਵ ਚੌਧਰੀ ਮੀਤ ਪ੍ਰਧਾਨ ਨਗਰ ਕੌਂਸਲ ਧੂਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸੁਰਿੰਦਰ ਨਾਗਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਨਾਹਰ ਸਿੰਘ ਮੁਬਾਰਿਕਪੁਰੀ ਪ੍ਰਧਾਨ ਸਾਹਿਤ ਸਭਾ ਮਾਲੇਰਕੋਟਲਾ ਸਰੋਤਿਆਂ ਨਾਲ ਰੂ-ਬ-ਰੂ ਹੋਏ ਤੇ ਆਪਣੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਦੱਸਿਆ। ਡਾ. ਰਾਕੇਸ਼ ਸ਼ਰਮਾ ਤੇ ਸੁਖਦੇਵ ਔਲਖ ਨੇ ਗਜ਼ਲਾ ਸੁਣਾਈਆਂ। ਕਵੀ ਦਰਬਾਰ ਵਿੱਚ, ਸ਼ੇਰ ਸਿੰਘ ਬੇਨੜਾ, ਸੁਖਵਿੰਦਰ ਸਿੰਘ, ਡਾ. ਰਾਕੇਸ਼ ਸ਼ਰਮਾ, ਅਮਰ ਕਲਮਦਾਨ , ਡਾ. ਰਜਿੰਦਰ ਪਾਲ, ਗੁਲਜ਼ਾਰ ਸ਼ੌਂਕੀ, ਸੁਖਦੇਵ ਸਿੰਘ ਔਲਖ, ਦਿਲਸ਼ਾਦ ਜਮਾਲਪੁਰੀ, ਹੰਸ ਰਾਜ ਗਰਗ, ਕੁਲਜੀਤ ਧਵਨ, ਅਮਰਜੀਤ ਅਮਨ, ਸੁਖਦੇਵ ਪੇਂਟਰ ਤੇ ਮੁਖਤਿਆਰ ਸਿੰਘ ਆਦਿ ਨੇ ਰਚਨਾਵਾਂ ਸੁਣਾਈਆਂ। ਪਵਨ ਹਰਚੰਦਪੁਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਰਤਾਰ ਸਿੰਘ ਠੁੱਲੀਵਾਲ ਦੇ ਸੰਘਰਸ਼ਸ਼ੀਲ ਜੀਵਨ ਵਾਰੇ ਚਾਨਣਾ ਪਾਇਆ ਤੇ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕੀਤੀ।