ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤਕ ਮੰਚ ਭਗਤਾ ਵੱਲੋਂ ਨਾਵਲ ‘ਕੱਚਾ ਮਾਸ’ ਲੋਕ ਅਰਪਣ

07:56 AM Aug 21, 2024 IST
ਨਾਵਲ ‘ਕੱਚਾ ਮਾਸ’ ਲੋਕ ਅਰਪਣ ਕਰਦੇ ਹੋਏ ਪਤਵੰਤੇ। -ਫੋਟੋ: ਮਰਾਹੜ

ਪੱਤਰ ਪ੍ਰੇਰਕ
ਭਗਤਾ ਭਾਈ, 20 ਅਗਸਤ
ਸਾਹਿਤਕ ਮੰਚ ਭਗਤਾ ਭਾਈ ਵੱਲੋਂ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਦਾ ਨਾਵਲ ‘ਕੱਚਾ ਮਾਸ’ ਲੋਕ ਅਰਪਣ ਕੀਤਾ ਗਿਆ। ਮੁੱਖ ਮਹਿਮਾਨ ਪੀਪਲਜ਼ ਫੋਰਮ ਬਰਗਾੜੀ ਦੇ ਸੰਚਾਲਕ ਖੁਸ਼ਵੰਤ ਬਰਗਾੜੀ ਤੇ ਵਿਸ਼ੇਸ਼ ਮਹਿਮਾਨ ਨਾਵਲਕਾਰਾ ਰਣਬੀਰ ਕੌਰ ਰਾਣਾ ਸਨ ਜਦੋਂਕਿ ਪ੍ਰਧਾਨਗੀ ਉਦਯੋਗਪਤੀ ਦਰਸ਼ਨ ਸਿੰਘ ਭਾਈਕੇ ਨੇ ਕੀਤੀ। ਸਰਪ੍ਰਸਤ ਬਲੌਰ ਸਿੰਘ ਸਿੱਧੂ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਬੁਲਾਰਿਆਂ ਨੇ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰੀ ਗੁੰਮਟੀ ਨੂੰ ਵਧਾਈ ਦਿੱਤੀ। ਗਗਨਦੀਪ ਸਿੰਘ ਨੇ ਕਿਸਾਨ ਦੀ ਹਾਲਤ ਨੂੰ ਬਿਆਨ ਕਰਦੀ ਕੋਰੀਓਗ੍ਰਾਫੀ ਪੇਸ਼ ਕੀਤੀ। ਦਰਸ਼ਨ ਸਿੰਘ ਭਾਈਕੇ ਨੇ ਸਾਹਿਤਕ ਮੰਚ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ 5100 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਸਟੇਜ ਮੰਚ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਤੇ ਮੀਤ ਪ੍ਰਧਾਨ ਪ੍ਰਿੰਸੀਪਲ ਹੰਸ ਸਿੰਘ ਸੋਹੀ ਨੇ ਕੀਤਾ। ਪ੍ਰਧਾਨ ਸ੍ਰੀ ਗੁੰਮਟੀ ਤੇ ਵਿੱਤ ਸਕੱਤਰ ਸੁਖਵਿੰਦਰ ਚੀਦਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਤਰਲੋਚਨ ਸਿੰਘ ਗੰਗਾ, ਨਛੱਤਰ ਸਿੰਘ ਸਿੱਧੂ, ਸੁਖਦੇਵ ਦੁਸਾਂਝ ਫ਼ਰੀਦਕੋਟ, ਸੀਰਾ ਰੌਂਤਾ, ਸ਼ਮਸ਼ੇਰ ਮੱਲ੍ਹੀ, ਸੰਦੀਪ ਭਗਤਾ, ਜਗਤਾਰ ਖੋਖਰ, ਮਾਸਟਰ ਸੁਰਜੀਤ ਸਿੰਘ, ਵਾਤਾਵਰਨ ਪ੍ਰੇਮੀ ਸਰਬਪਾਲ ਸ਼ਰਮਾ, ਸੋਹਣ ਕੇਸਰਵਾਲੀਆਂ ਤੇ ਉਜਾਗਰ ਸਿੰਘ ਢਿੱਲੋਂ ਹਾਜ਼ਰ ਸਨ।

Advertisement

Advertisement