For the best experience, open
https://m.punjabitribuneonline.com
on your mobile browser.
Advertisement

ਸਾਹਿਤਕ ਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਤਿੰਨ ਪੁਸਤਕਾਂ ਲੋਕ ਅਰਪਣ

09:01 AM Mar 10, 2024 IST
ਸਾਹਿਤਕ ਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਤਿੰਨ ਪੁਸਤਕਾਂ ਲੋਕ ਅਰਪਣ
ਪੰਜਾਬੀ ਭਵਨ ’ਚ ਪੁਸਤਕਾਂ ਰਿਲੀਜ਼ ਕਰਦੇ ਹੋਏ ਪਤਵੰਤੇ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਮਾਰਚ
ਸਾਹਿਤਕ ਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿੱਚ ‘ਲਫ਼ਜ਼ਾਂ ਦੀ ਜੋ’ ਨਾਮਕ ਸਾਂਝਾ ਸੰਗ੍ਰਹਿ ਦੇ ਨਾਲ-ਨਾਲ ਅਮਰ ਸਿੰਘ ਲੁਧਿਆਣਵੀ ਦੀ ਹਿੰਦੀ ਪੁਸਤਕ ‘ਹਸਰਤੋਂ ਕੇ ਦਾਇਰੇ’ ਅਤੇ ਸ਼ਾਬੀ ਮਹਿਮੀ ਦੀ ਕਿਤਾਬ ‘ਆਹੋ! ਸੱਚ?’ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਇਸ ਸਮਾਗਮ ਵਿੱਚ ਡਾ. ਹਰੀ ਸਿੰਘ ਜਾਚਕ ਅਤੇ ਡਾ. ਬਬੀਤਾ ਜੈਨ ਮੁੱਖ ਮਹਿਮਾਨ ਵਜੋਂ ਅਤੇ ਲਖਵਿੰਦਰ ਸਿੰਘ ਰਈਆ, ਗੁਲਜ਼ਾਰ ਪੰਧੇਰ ਤੇ ਪਰਮਜੀਤ ਕੌਰ ਮਹਿਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦਾ ਆਗਾਜ਼ ਨਰਿੰਦਰ ਕੌਰ ਵਲੋਂ ਸੁਰੀਲੀ ਆਵਾਜ਼ ਵਿੱਚ ਗਾਏ ਸ਼ਬਦ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ਦੇ ਨਾਲ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਜਸਪ੍ਰੀਤ ਸਿੰਘ ਜੱਸੀ ਅਤੇ ਇੰਦੂ ਬਾਲਾ ਵੱਲੋਂ ਪੁਸਤਕਾਂ ਲੋਕ ਅਰਪਿਤ ਕੀਤੀਆਂ ਗਈਆਂ। ਸਾਂਝੇ ਸੰਗ੍ਰਹਿ ਵਿੱਚ ਸ਼ਾਮਲ ਕਵੀਆਂ ਨੂੰ ਸਾਹਿਤਕ ਦੀਪ ਵੈੱਲਫੇਅਰ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਉਪ ਪ੍ਰਧਾਨ ਜਸਪ੍ਰੀਤ ਸਿੰਘ ‘ਜੱਸੀ’, ਕੋਆਰਡੀਨੇਟਰ ਇੰਦੂ ਬਾਲਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸ਼ਹਿਰਾਂ ਤੋਂ ਆਏ ਕਵੀਆਂ ਨੇ ਕਵੀ ਦਰਬਾਰ ਦੌਰਾਨ ਰਚਨਾਵਾਂ ਦਾ ਦੌਰ ਚਲਾਇਆ, ਜਿਸ ਵਿੱਚ ਮਨਜੀਤ ਕੌਰ ਧੀਮਾਨ, ਦੀਪ ਲੁਧਿਆਣਵੀ, ਅਕਸ਼ਿਤ, ਖੁਸ਼ਕਰਨ, ਨਿਖਿਲ, ਬਬੀਤਾ, ਜਸਨੂਰ ਸਿੰਘ, ਜੋਤੀ, ਰਵਨਜੋਤ ਕੌਰ ਰਾਵੀ, ਹਨੀ ਵਾਲੀਆ, ਬਲਜੀਤ ਮਾਲਹ, ਪਰਵਿੰਦਰ ਕੌਰ ਲੋਟੇ, ਪਰਮਿੰਦਰ ਸਿੰਘ ਅਲਬੇਲਾ, ਸਿਮਰਨ ਧੁੱਗਾ, ਹਰਮੀਤ, ਸੁਰਿੰਦਰਦੀਪ, ਕੁਲਵਿਦਰ ਕਿਰਨ, ਸੰਦੀਪ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਐਡਵੋਕੇਟ ਤ੍ਰਿਪਤਾ ਬਰਮੋਤਾ ਆਦਿ ਕਵੀ ਸ਼ਾਮਲ ਰਹੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਰਬਜੀਤ ਕੌਰ ਹਾਜ਼ੀਪੁਰ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਬੰਧਕਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement

Advertisement
Advertisement
Author Image

Advertisement