ਸਾਹਿਤ ਚਿੰਤਨ ਨੇ ਮਾਸਿਕ ਇਕੱਤਰਤਾ ਕਰਵਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਕਤੂਬਰ
ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ ਮਾਸਿਕ ਇਕੱਤਰਤਾ ਇੱਥੇ ਕਾਮਰੇਡ ਭਾਗ ਸਿੰਘ ਸੱਜਣ ਯਾਦਗਾਰ ਟਰੱਸਟ ਸੈਕਟਰ-20ਸੀ ਵਿੱਚ ਵਿੱਚ ਡਾ. ਅਕਸ਼ੈ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਵਿਛੜੀਆਂ ਰੂਹਾਂ ਤੇ ਗਾਜਾ ਪੱਟੀ ’ਤੇ ਹਮਲਿਆਂ ਵਿੱਚ ਮਾਰੇ ਗਏ ਫਲਸਤੀਨੀਆਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਸ਼ਰਨ ਕੁਮਾਰ ਲਿੰਬਾਲੇ ਦੇ ਕਾਵਿ-ਸੰਗ੍ਰਹਿ ‘ਕੌਨ ਜਾਤ ਹੋ’ ’ਤੇ ਚਰਚਾ ਕੀਤੀ ਗਈ ਜਿਸ ਦਾ ਮਰਾਠੀ ਤੋਂ ਹਿੰਦੀ ਅਨੁਵਾਦ ਪ੍ਰੋ. ਰੀਨਾ ਤਿਆਗੀ ਨੇ ਕੀਤਾ ਹੈ। ਪ੍ਰੋ. ਵਿਜਿਆ ਸਿੰਘ ਨੇ ਚਰਚਾ ਸ਼ੁਰੂ ਕੀਤੀ। ਡਾ. ਲਲਨ ਸਿੰਘ ਬਘੇਲ ਨੇ ਬਹਿਸ ਸ਼ੁਰੂ ਕਰਵਾਈ। ਇਸ ਮੌਕੇ ਡਾ. ਰਾਜੇਸ਼ ਜੈਸਵਾਲ, ਡਾ. ਜਸਪਾਲ ਸਿੰਘ, ਜੰਗ ਬਹਾਦਰ ਗੋਇਲ, ਡਾ. ਨਵਪ੍ਰੀਤ ਕੌਰ, ਗੁਰਬਖਸ਼ ਸਿੰਘ ਮੋਂਗਾ, ਸਿਰੀ ਰਾਮ ਅਰਸ਼, ਅਭੈ ਸਿੰਘ ਸੰਧੂ, ਡਾ. ਜਸਦੀਸ਼ ਚੰਦਰ, ਡਾ. ਮੋਨਿਕਾ ਸੱਭਰਵਾਲ, ਸ਼ਬਦੀਸ਼ ਨੇ ਵਿਚਾਰ ਰੱਖੇ। ਡਾ. ਸ਼ਰਨ ਕੁਮਾਰ ਲਿੰਬਾਲੇ ਵੀ ਸਰੋਤਿਆਂ ਦੇ ਸਨਮੁੱਖ ਹੋਏ। ਡਾ. ਹਰੀਸ਼ ਪੁਰੀ ਨੇ ਧੰਨਵਾਦ ਕੀਤਾ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।