For the best experience, open
https://m.punjabitribuneonline.com
on your mobile browser.
Advertisement

ਸਕੂਲ ਪ੍ਰਬੰਧਕਾਂ ਵੱਲੋਂ ਸਾਹਿਲ ਦਾ ਸਨਮਾਨ

07:54 AM Jul 12, 2023 IST
ਸਕੂਲ ਪ੍ਰਬੰਧਕਾਂ ਵੱਲੋਂ ਸਾਹਿਲ ਦਾ ਸਨਮਾਨ
ਸਾਹਿਲ ਭਾਰਦਵਾਜ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ। -ਫੋਟੋ:ਸੁਰੇਸ਼
Advertisement

ਮਾਨਸਾ: ਸਥਾਨਕ ਜ਼ਿਲ੍ਹੇ ਦੇ ਸਾਹਿਲ ਭਾਰਦਵਾਜ ਨੇ ਵਾਈਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-09 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਮੁਕਾਬਲਾ ਪੀਟੀਸੀ ਪੰਜਾਬੀ ਵੱਲੋਂ ਕਰਵਾਇਆ ਗਿਆ। ਸਾਹਿਲ ਨੇ ਵੱਖ-ਵੱਖ ਪੜਾਅ ਪਾਰ ਕੀਤੇ। ਉਸ ਨੇ ਗਾਇਕੀ ਦਾ ਲੋਹਾ ਮਨਵਾਉਂਦਿਆ ਪਹਿਲਾ ਸਥਾਨ ਮੱਲਿਆ ਅਤੇ ਚੈਨਲ ਵੱਲੋਂ ਉਸ ਨੂੰ ਟਰਾਫ਼ੀ ਦੇ ਨਾਲ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਸਾਹਿਲ ਨੇ ਗ੍ਰੈਂਡ ਫ਼ਨਿਾਲੇ ਜਿੱਤ ਕੇ ਵਿੱਦਿਆ ਮੰਦਰ ਦਾ ਅਤੇ ਮਾਨਸਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਅੱਠਵੀਂ ਜਮਾਤ ’ਚ ਪੜ੍ਹਦੇ ਸਾਹਿਲ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰਿਹਾ। ਸਾਹਿਲ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ। ਤਿੰਨੋਂ ਬੱਚੇ ਵਿਦਿਆ ਮੰਦਰ ਵਿੱਚ ਪੜ੍ਹਦੇ ਹਨ। ਵਿੱਦਿਆ ਮੰਦਰ ਦੀ ਪ੍ਰਾਰਥਨਾ ਸਭਾ ਵਿੱਚ ਪਹੁੰਚਣ ’ਤੇ ਸਾਹਿਲ ਭਾਰਦਵਾਜ ਦਾ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Tags :
Author Image

joginder kumar

View all posts

Advertisement
Advertisement
×