ਸਪੈਸ਼ਲ ਓਲੰਪਿਕ ’ਚ ਸਹਿਯੋਗ ਸਕੂਲ ਦੇ ਬੱਚੇ ਮੋਹਰੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਦਸੰਬਰ
ਲੁਧਿਆਣਾ ਵਿੱਚ ਹੋਈਆਂ 25ਵੀਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਹਿਯੋਗ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਸੰਗਰੂਰ ਦੇ ਵਿਸ਼ੇਸ਼ ਬੱਚਿਆਂ ਨੇ ਤਗ਼ਮੇ ਜਿੱਤੇ ਕੇ ਸਕੂਲ ਦਾ ਨਾਮ ਚਮਕਾਇਆ ਹੈ। ਸਕੂਲ ਪ੍ਰਧਾਨ ਰਾਜਿੰਦਰ ਕੌਰ ਮਾਨ, ਸਕੱਤਰ ਪਰਮਜੀਤ ਕੌਰ ਅਤੇ ਪ੍ਰਬੰਧਕ ਜਸਪਾਲ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਸਕੂਲ ਦੇ ਖੁਸ਼ਪ੍ਰੀਤ ਸਿੰਘ ਨੇ 200 ਮੀਟਰ ਦੌੜ ਚੋਂ ਸੋਨੇ ਦਾ ਤਗ਼ਮਾ, ਗੋਲਾ ਸੁੱਟਣ ਵਿਚ ਚਾਂਦੀ ਦਾ ਤਗ਼ਮਾ, ਸੁੰਦਰ ਨੇ ਗੋਲਾ ਸੁੱਟਣ ਵਿਚ ਸੋਨੇ ਦਾ ਤਗ਼ਮਾ, 100 ਮੀਟਰ ਦੌੜ ’ਚ ਚਾਂਦੀ ਦਾ ਤਗ਼ਮਾ, ਨਿਰਮਲ ਸਿੰਘ 100 ਮੀਟਰ ਦੌੜ ’ਚੋਂ ਚਾਂਦੀ ਦਾ ਤਗ਼ਮਾ, ਸੁਪਿੰਦਰ ਤੇ ਪਰਮਜੀਤ ਨੇ ਬੌਸੀ ਗੇਮ ਵਿਚ ਚਾਂਦੀ ਦਾ ਤਗ਼ਮਾ, ਏਕਮਜੀਤ ਸਿੰਘ 50 ਮੀਟਰ ਦੌੜ ਚੋਂ ਚੌਥਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਦੀ ਟੀਮ ਦੀ ਅਗਵਾਈ ਨੀਲਮ ਤਿਵਾੜੀ, ਇੰਦੂ ਬਾਲਾ ਪ੍ਰਿੰਸੀਪਲ, ਬਲਜੀਤ ਸਿੰਘ ਅਧਿਆਪਕ, ਹਰਮਨਦੀਪ ਸਿੰਘ ਨੇ ਕੀਤੀ। ਸਮਾਜ ਸੇਵੀ ਡਾ. ਅਮਰਜੀਤ ਸਿੰਘ ਮਾਨ, ਬਲਦੇਵ ਸਿੰਘ ਗੋਸਲ, ਬਲਵਿੰਦਰ ਸਿੰਘ, ਪ੍ਰੋ. ਸੰਤੋਖ ਕੌਰ ਤੇ ਜਗਦੇਵ ਸਿੰਘ ਸੋਹੀ ਆਦਿ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।