ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹਿਤ ਸਭਾ ਬਾਘਾ ਪੁਰਾਣਾ ਵੱਲੋਂ ਨਾਵਲ ‘ਪੌੜੀ’ ਲੋਕ ਅਰਪਣ

08:37 AM Apr 09, 2024 IST
ਨਾਵਲ ‘ਪੌੜੀ’ ਰਿਲੀਜ਼ ਕਰਦੇ ਹੋਏ ਪ੍ਰਧਾਨ ਲਖਵੀਰ ਕੋਮਲ ਅਤੇ ਹੋਰ ਅਹੁਦੇਦਾਰ। -ਫੋਟੋ: ਚਟਾਨੀ

ਪੱਤਰ ਪ੍ਰੇਰਕ
ਬਾਘਾ ਪੁਰਾਣਾ, 8 ਅਪਰੈਲ
ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਇੱਥੇ ਹੋਈ ਇਕੱਤਰਤਾ ਵਿਚ ਹਰਵਿੰਦਰ ਸਿੰਘ ਰੋਡੇ ਵੱਲੋਂ ਲਿਖੇ ਨਾਵਲ ‘ਪੌੜੀ’ ਨੂੰ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਨੇ ਲੋਕ ਅਰਪਣ ਕੀਤਾ। ਕੋਮਲ ਨੇ ਹਰਵਿੰਦਰ ਸਿੰਘ ਰੋਡੇ ਦੇ ਨਾਵਲ ‘ਪੌੜੀ’ ਨੂੰ ਇੱਕ ਵੱਡੀ ਸਾਹਿਤਕ ਕਿਰਤ ਦਾ ਨਾਮ ਦਿੱਤਾ। ਕਾਨੂੰਨਗੋ ਬਲਵਿੰਦਰ ਸਿੰਘ ਰੋਡੇ, ਜਸਵੰਤ ਸਿੰਘ ਸਿੱਧੂ, ਲਖਵੀਰ ਕੋਮਲ, ਮੁਕੰਦ ਕਮਲ ਅਤੇ ਐਸ ਇੰਦਰ ਰਾਜਿਆਣਾ ਨੇ ਆਖਿਆ ਕਿ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਮਾਂ ਬੋਲੀ ਉੱਪਰ ਪੈ ਰਹੇ ਪੱਛਮੀ ਸੱਭਿਅਤਾ ਦੇ ਪਰਛਾਵੇਂ ਨੇ ਹੌਲੀ-ਹੌਲੀ ਸੱਭਿਆਚਾਰਕ ਵਿਰਸੇ ਦੀਆਂ ਜੜ੍ਹਾਂ ਖੋਖਲੀਆਂ ਕਰ ਸੁੱਟੀਆਂ ਹਨ। ਜਗਜੀਤ ਸਿੰਘ ਝੱਤਰੇ ਨੇ ਕੁਦਰਤ ਦੀ ਮਾਰ ਝੱਲ ਰਹੇ ਅਪਾਹਜਾਂ ਬੇਅੰਤ ਸਿੰਘ ਪੰਜਗਰਾਈਂ, ਪਰਮਜੀਤ ਸਿੰਘ ਬਾਘਾ ਪੁਰਾਣਾ ਅਤੇ ਸਤਪਾਲ ਰਾਜਿਆਣਾ ਦਾ ਸਨਮਾਨ ਵੀ ਕੀਤਾ। ਅੱਖਾਂ ਦੀ ਜੋਤ ਗੁਆ ਚੁੱਕੇ ਪ੍ਰੇਮ ਭੂਸ਼ਣ ਗੁਪਤਾ ਨੇ ਤਜਰਬੇ ਸਾਂਝੇ ਕੀਤੇ। ਸਹਿਤ ਸਭਾ ਦੇ ਇਸ ਵਰ੍ਹੇ ਦੇ ਸਲਾਨਾ ਸਾਹਿਤਕ ਪ੍ਰੋਗਰਾਮ ਲਈ ਵਿਚਾਰ ਚਰਚਾ ਹੋਈ।
ਇਸ ਦੌਰਾਨ ਸਾਗਰ ਸਫ਼ਰੀ, ਕੋਮਲ ਭੱਟੀ, ਗੁਰਦੀਪ ਸਿੰਘ ਵੈਰੋਕੇ, ਈਸ਼ਰ ਸਿੰਘ ਲੰਭਵਾਲੀ, ਗੋਰਾ ਸਮਾਲਸਰ, ਕਮਲਜੀਤ ਭੋਲਾ ਲੰਡੇ, ਔਕਟੋ ਆਊਲ, ਕਰਮ ਸਿੰਘ ਕਰਮ, ਜਗਸੀਰ ਸਿੰਘ ਬਰਾੜ ਕੋਟਲਾ, ਅਮਰ ਘੋਲੀਆ, ਗੁਰਜੰਟ ਰਾਜਿਆਣਾ, ਅਮਰਜੀਤ ਰਣੀਆਂ, ਜਗਦੀਸ਼ ਪ੍ਰੀਤਮ, ਮੇਜਰ ਹਰੀਏਵਾਲਾ, ਅਰਮਾਨ, ਪਰਮਜੀਤ ਸਿੰਘ ਬਾਘਾ ਪੁਰਾਣਾ ਅਤੇ ਬੇਅੰਤ ਸਿੰਘ ਪੰਜਗਰਾਈਂ ਨੇ ਰਚਨਾਵਾਂ ਪੜੀਆਂ। ਰਚਨਾਵਾਂ ਉਪਰ ਹਰਚਰਨ ਸਿੰਘ ਰਾਜਿਆਣਾ, ਹਰਵਿੰਦਰ ਸਿੰਘ, ਸੁਰਜੀਤ ਕਾਲੇਕੇ ਅਤੇ ਨੈਬ ਸਿੰਘ ਰੋਡੇ ਹੁਰਾਂ ਨੇ ਉਸਾਰੂ ਬਹਿਸ ਕੀਤੀ। ਇਕੱਤਰਤਾ ਦੇ ਅਖੀਰ ਵਿੱਚ ਤੇਜ ਸਿੰਘ ਚੱਨੂੰਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ।

Advertisement

Advertisement