For the best experience, open
https://m.punjabitribuneonline.com
on your mobile browser.
Advertisement

ਸਹਾਰਨਮਾਜਰਾ ਨੇ ਕੈਂਸਰ ਪੀੜਤ ਲੜਕੀ ਦੇ ਪਿਤਾ ਨੂੰ ਚੈੱਕ ਸੌਂਪਿਆ

07:58 AM Jul 05, 2024 IST
ਸਹਾਰਨਮਾਜਰਾ ਨੇ ਕੈਂਸਰ ਪੀੜਤ ਲੜਕੀ ਦੇ ਪਿਤਾ ਨੂੰ ਚੈੱਕ ਸੌਂਪਿਆ
ਲੜਕੀ ਦੇ ਪਿਤਾ ਨੂੰ ਚੈੱਕ ਦਿੰਦੇ ਹੋਏ ਮੋਹਤਬਰ। -ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 4 ਜੁਲਾਈ
ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰ ਘੁਡਾਣੀ ਕਲਾਂ ਦੇ ਗੁਰਦੁਆਰਾ ਨਿੰਮਸਰ ਚੋਲਾ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ ਵੱਲੋਂ ਸ਼ਰੀਫ਼ ਮੁਹੰਮਦ ਵਾਸੀ ਘੁਡਾਣੀ ਕਲਾਂ ਨੂੰ ਕੈਂਸਰ ਪੀੜਤ ਪੁੱਤਰੀ ਦੇ ਇਲਾਜ ਲਈ ਪੰਜ ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਘਬੀਰ ਸਿੰਘ ਸਹਾਰਨਮਾਜਰਾ ਨੇ ਕਿਹਾ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਪੀੜਤਾਂ ਲਈ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਸ। ਇਸ ਸਹਾਇਤਾ ਰਾਸ਼ੀ ਦੇਣ ਨੂੰ ਭਾਵੇਂ ਬੰਦ ਕਰ ਦਿੱਤਾ ਗਿਆ ਸੀ, ਪਰ ਪਰਿਵਾਰਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਕੈਂਸਰ ਪੀੜਤ ਲੜਕੀ ਦੇ ਇਲਾਜ ਲਈ ਉਸ ਦੇ ਪਿਤਾ ਸ਼ਰੀਫ਼ ਮੁਹੰਮਦ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ ਹੈ। ਇਸ ਸਮੇਂ ਮੈਨੇਜਰ ਗੁਰਜੀਤ ਸਿੰਘ ਬੈਨੀਪਾਲ, ਗ੍ਰੰਥੀ ਭਾਈ ਅਮਰੀਕ ਸਿੰਘ, ਜ਼ੋਰਾ ਸਿੰਘ ਸਹਾਰਨਮਾਜਰਾ, ਰਾਜਵੀਰ ਸਿੰਘ ਤੇ ਜੇਈ ਨਿਰਮਲ ਸਿੰਘ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×