ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੱਟ ਰੱਖਿਅਕਾਂ ਵੱਲੋਂ ਮਹਾਰਾਸ਼ਟਰ ਤੇ ਗੋਆ ਤੱਟ ’ਤੇ ‘ਸਾਗਰ ਕਵਚ’ ਅਭਿਆਸ

04:45 PM Oct 17, 2024 IST
‘ਸਾਗਰ ਕਵਚ’ ਅਭਿਆਨ ਦੌਰਾਨ ਤੱਟ ਰੱਖਿਅਕ ਬਲ ਦੇ ਜਵਾਨ। -ਫੋਟੋ: ਪੀਟੀਆਈ

ਪਣਜੀ, 17 ਅਕਤੂਬਰ
ਭਾਰਤੀ ਤੱਟ ਰੱਖਿਅਕ ਬਲ ਨੇ ਦੇਸ਼ ਦੇ ਸਮੁੰਦਰ ਤੱਟ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਸੁਰੱਖਿਆ ਖ਼ਤਰਿਆਂ ਨੂੰ ਲੈ ਕੇ ਏਜੰਸੀਆਂ ਦੀ ਸਮੂਹਿਕ ਪ੍ਰਤੀਕਿਰਿਆ ਦਾ ਪਰੀਖਣ ਕਰਨ ਲਈ ਹੋਰ ਏਜੰਸੀਆਂ ਨਾਲ ਤਾਲਮੇਲ ਕਾਇਮ ਕਰ ਕੇ ਗੋਆ ਤੇ ਮਹਾਰਾਸ਼ਟਰ ਦੇ ਤੱਟ ’ਤੇ ਇਕ ਅਭਿਆਸ ਕੀਤਾ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਤੱਟ ਰੱਖਿਅਕ ਬਲ ਨੇ ਇਕ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਦੋ ਰੋਜ਼ਾ ‘ਸਾਗਰ ਕਵਚ’ ਤੱਟੀ ਸੁਰੱਖਿਆ ਅਭਿਆਸ ਬੁੱਧਵਾਰ ਨੂੰ ਸ਼ੁਰੂ ਹੋਇਆ ਸੀ। ਤੱਟ ਰੱਖਿਅਕ ਬਲ ਇੱਥੇ ਭਾਰਤੀ ਜਲ ਸੈਨਾ, ਕਸਟਮਜ਼, ਤੱਟੀ ਪੁਲੀਸ, ਸੀਆਈਐੱਸਐੱਫ, ਮੋਰਮੂਗਾਓ ਬੰਦਰਗਾਹ ਅਥਾਰਿਟੀ ਅਤੇ ਗੋਆ ਸਰਕਾਰ ਦੇ ਮੱਛੀ ਪਾਲਣ ਤੇ ਬੰਦਰਗਾਹ ਵਿਭਾਗਾਂ ਦੇ ਕੈਪਟਨ ਨਾਲ ਤਾਲਮੇਲ ਕਰ ਕੇ ਇਹ ਅਭਿਆਸ ਕਰ ਰਿਹਾ ਹੈ। ਤੱਟ ਰੱਖਿਅਕ ਬਲ ਨੇ ਕਿਹਾ, ‘‘ਵਿਆਪਕ ਤੱਟੀ ਸੁਰੱਖਿਆ ਅਭਿਆਸ ਦਾ ਉਦੇਸ਼ ਸਾਡੇ ਦੇਸ਼ ਦੀ ਤੱਟੀ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਤੇ ਵਿਆਪਕ ਕਰਨਾ ਹੈ।’’ -ਪੀਟੀਆਈ

Advertisement

Advertisement