For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਸਫ਼ਰ-ਏ-ਸ਼ਹਾਦਤ ਸਮਾਗਮ ਸ਼ੁਰੂ

07:06 AM Dec 21, 2024 IST
ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਸਫ਼ਰ ਏ ਸ਼ਹਾਦਤ ਸਮਾਗਮ ਸ਼ੁਰੂ
ਪਰਿਵਾਰ ਵਿਛੋੜਾ ਸਾਹਿਬ ’ਚ ਕੀਰਤਨ ਕਰਦਾ ਹੋਇਆ ਜਥਾ।
Advertisement

ਜਗਮੋਹਨ ਸਿੰਘ
ਘਨੌਲੀ, 20 ਦਸੰਬਰ
ਰੂਪਨਗਰ ਜ਼ਿਲ੍ਹੇ ਦੇ ਪਿੰਡ ਸਰਸਾ ਨੰਗਲ ਵਿੱਚ ਸਿਰਸਾ ਨਦੀ ਦੇ ਕਿਨਾਰੇ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਸਾਲਾਨਾ ਸਫ਼ਰ-ਏ ਸ਼ਹਾਦਤ ਸਮਾਗਮ ਅੱਜ ਦੇਰ ਰਾਤ ਸ਼ੁਰੂ ਹੋ ਗਿਆ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਪਿੰਦਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਸ਼ਬਦ ਗਾਇਨ ਰਾਹੀਂ ਕੀਤੀ ਗਈ। ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਦੱਸਿਆ ਕਿ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਮਗਰੋਂ ਭਲਕੇ ਸਵੇਰੇ 6 ਵਜੇ ਤਿੰਨ ਪੈਦਲ ਤੇ ਘੋੜ ਸਵਾਰ ਮਾਰਚ ਰਵਾਨਾ ਹੋਣਗੇ। ਇਹ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮਾਜਰੀ ਗੁੱਜਰਾਂ ਰਾਹੀਂ ਕੋਟ ਬਾਲਾ ਪਿੰਡ ਤੱਕ ਇਕੱਠੇ ਜਾਣਗੇ। ਕੋਟ ਬਾਲਾ ਪਿੰਡ ਪੁੱਜ ਕੇ ਵੱਡੇ ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਘੋੜ ਸਵਾਰ ਮਾਰਚ ਸਿਰਸਾ ਨਦੀ ਪਾਰ ਕਰਨ ਉਪਰੰਤ ਥਰਮਲ ਪਲਾਂਟ ਤੋਂ ਹੁੰਦਾ ਹੋਇਆ ਭਾਖੜਾ ਨਹਿਰ ਦੀ ਪਟੜੀ ਰਾਹੀਂ ਮਲਿਕਪੁਰ ਅਤੇ ਕੋਟਲਾ ਨਿਹੰਗ ਪੁੱਜੇਗਾ, ਜਿਸ ਉਪਰੰਤ ਗੰਧੋਂ, ਰਾਜੇਮਾਜਰਾ, ਬ੍ਰਾਹਮਣਮਾਜਰਾ, ਬੂਰ ਮਾਜਰਾ, ਦੁੱਗਰੀ, ਕੋਟਲੀ, ਡਹਿਰ, ਮੁੰਡੀਆਂ, ਸੱਲੋਮਾਜਰਾ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਪੁੱਜੇਗਾ। ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਪੈਦਲ ਮਾਰਚ, ਜਿਸ ਵਿੱਚ ਸਿਰਫ਼ ਬੀਬੀਆਂ ਹੀ ਸ਼ਾਮਲ ਹੋਣਗੀਆਂ, ਕੋਟ ਬਾਲਾ ਤੋਂ ਸਿਰਸਾ ਨਦੀ ਪਾਰ ਕਰਕੇ ਥਰਮਲ ਪਲਾਂਟ ਦੀ ਮਾਈਕਰੋ ਹਾਈਡਲ ਨਹਿਰ ਦੇ ਨਾਲ-ਨਾਲ ਜਾ ਕੇ ਰਣਜੀਤਪੁਰਾ ਦਾ ਪੁਲ ਪਾਰ ਕਰਨ ਉਪਰੰਤ ਦਬੁਰਜੀ, ਗੁੰਨੋਮਾਜਰਾ, ਲੌਦੀਮਾਜਰਾ, ਆਲਮਪੁਰ ਕਟਲੀ ਹੁੰਦਾ ਹੋਇਆ ਰੂਪਨਗਰ ਪੁੱਜੇਗਾ। ਤੀਜਾ ਮਾਰਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੱਢਿਆ ਜਾਣ ਹੈ ਜੋ ਪਹਿਲਾਂ ਦੀ ਤਰ੍ਹਾਂ ਹੀ ਕੋਟ ਬਾਲਾ ਤੋਂ ਆਸ ਪੁਰ ਪਿੰਡ ਰਾਹੀਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰਕੇ ਰਣਜੀਤਪੁਰਾ ਫੰਦਾ ਤੇ ਫਿਰ ਕੁੱਮਾਂ ਮਾਸ਼ਕੀ ਪੁੱਜ ਕੇ ਸਮਾਪਤ ਹੋਵੇਗਾ। ਸਫ਼ਰ-ਏ ਸ਼ਹਾਦਤ ਮਾਰਗ ਲਈ ਉਹੀ ਪੁਰਾਣੇ ਤੇ ਉਬੜ-ਖਾਬੜ ਰਸਤਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਰਸਤਿਆਂ ਰਾਹੀ ਗੁਰੂ ਜੀ ਗਏ ਸਨ।

Advertisement

ਗੁਰਦੁਆਰਾ ਜੋਤਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮ ਸ਼ੁਰੂ

ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ):

Advertisement

ਗੁਰਦੁਆਰਾ ਸ੍ਰੀ ਜੋਤਗੜ੍ਹ ਸਾਹਿਬ ਸੱਲੋਮਾਜਰਾ ਮਾਜਰਾ ਰੋਡ (ਚਮਕੌਰ ਸਾਹਿਬ) ਵਿਖੇ ਸ਼ਹੀਦੀ ਸਮਾਗਮ 20 ਤੋਂ 28 ਦਸੰਬਰ ਤੱਕ ਮਨਾਏ ਜਾ ਰਹੇ ਹਨ। ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਸ਼ਹੀਦੀ ਸਮਾਗਮ ਦੌਰਾਨ ਸੰਤ ਮਹਾਪੁਰਸ਼ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 28 ਦਸੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਸੱਲੋਮਾਜਰਾ ਤੋਂ ਸਵੇਰੇ 11 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਧਾਮਾਂ ਨੂੰ ਨਤਮਸਤਕ ਹੁੰਦਾ ਹੋਇਆ ਫਤਹਿਗੜ੍ਹ ਸਾਹਿਬ ਵਿਖੇ ਸੰਪੰਨ ਹੋਵੇਗਾ।

Advertisement
Author Image

joginder kumar

View all posts

Advertisement