ਸਾਧੂ ਸਿੰਘ ਰੋਮਾਣਾ ਦਾ ਗੀਤ ਅੱਜ ਹੋਵੇਗਾ ਰਿਲੀਜ਼
07:38 AM Mar 30, 2024 IST
ਬਟਾਲਾ: ਪੰਜਾਬੀ ਲੋਕ ਗਾਇਕ ਸਾਧੂ ਸਿੰਘ ਰੋਮਾਣਾ ਵੱਲੋਂ ਪੰਜਾਬੀ ਮਾਂ ਬੋਲੀ ਦੀ ਮਹਾਨਤਾ ਸਬੰਧੀ ਗਾਇਆ ਗੀਤ ‘ਮੈਂ ਹਾਂ ਪੁੱਤ ਪੰਜਾਬ ਦਾ ਤੇ ਮਾਂ ਬੋਲੀ ਪੰਜਾਬੀ’ ਭਲਕੇ (30 ਮਾਰਚ) ਨੂੰ ਡੀਡੀ ਪੰਜਾਬੀ ’ਤੇ ਪ੍ਰਸਾਰਿਤ ਹੋਵੇਗਾ। ਇਸ ਭਾਵਪੂਰਤ ਗੀਤ ਦੇ ਰਚੇਤਾ ਨਾਮਵਰ ਪੰਜਾਬੀ ਸਾਹਿਤਕਾਰ ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਹਨ। ਜਦੋਂ ਕਿ ਇਸ ਦਾ ਸੰਗੀਤ ਜੇਬੀਆਰ ਵੱਲੋਂ ਦਿੱਤਾ ਗਿਆ ਹੈ। ਗੀਤ ਦਾ ਵੀਡੀਓ ਫ਼ਿਲਮਾਂਕਣ ਰਾਜ ਮਾਨ ਅਤੇ ਬੂਟਾ ਸੋਨੀ ਵੱਲੋਂ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement