ਸਾਧੂ ਰਾਮ ਲੰਗਿਆਣਾ ਦਾ ਨਾਵਲ ‘ਭੂਤਾਂ ਦੇ ਸਿਰਨਾਵੇਂ’ ਲੋਕ ਅਰਪਣ
ਪੱਤਰ ਪ੍ਰੇਰਕ
ਬਾਘਾ ਪੁਰਾਣਾ, 5 ਨਵੰਬਰ
ਬਾਲ ਲੇਖਕ ਸਾਧੂ ਰਾਮ ਲੰਗਿਆਣਾ ਦੀ ਪੁਸਤਕ ‘ਭੂਤਾਂ ਦੇ ਸਿਰਨਾਵੇਂ’ ਅੱਜ ਇੱਥੇ ਸਹਿਤ ਸਭਾ ਬਾਘਾ ਪੁਰਾਣਾ ਦੇ ਮੰਚ ਤੋਂ ਲੋਕ ਅਰਪਣ ਕੀਤੀ ਗਈ। ਸਭਾ ਦੇ ਪ੍ਰਧਾਨ ਲਖਵੀਰ ਕੋਮਲ ਦੀ ਅਗਵਾਈ ਹੇਠਲੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਨੇ ਕੀਤੀ ਜਦਕਿ ਬਾਲ ਸਾਹਿਤ ਦੇ ਲੇਖਕ ਅਮਰੀਕ ਸਿੰਘ ਤਲਵੰਡੀ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਪ੍ਰਧਾਨਗੀ ਮੰਡਲ ਵਿੱਚ ਡਾਕਟਰ ਸੁਰਜੀਤ ਬਰਾੜ, ਅਮਰੀਕ ਸਿੰਘ ਤਲਵੰਡੀ, ਡਾਕਟਰ ਸੁਰਜੀਤ ਦੌਧਰ, ਬਿੱਕਰ ਸਿੰਘ ਹਾਂਗਕਾਂਗ, ਜੋਧ ਸਿੰਘ ਮੋਗਾ , ਲਖਵੀਰ ਸਿੰਘ ਕੋਮਲ ਅਤੇ ਚਰਨਜੀਤ ਕੌਰ ਸੁਸ਼ੋਭਤ ਸਨ। ਡਾ. ਬਰਾੜ, ਅਮਰੀਕ ਸਿੰਘ ਤਲਵੰਡੀ , ਡਾਕਟਰ ਸੁਰਜੀਤ ਦੌਧਰ, ਮਕੰਦ ਕਮਲ, ਮਾਸਟਰ ਬਿੱਕਰ ਸਿੰਘ ਹਾਂਗਕਾਂਗ ਅਤੇ ਯਸ਼ ਪਾਲ ਨੇ ਕਿਹਾ ਕਿ ਲੇਖਕ ਸਾਧੂ ਰਾਮ ਲੰਗਿਆਣਾ ਦੀ ਇਹ ਪੁਸਤਕ ਬਾਲਾਂ ਦੇ ਹੀ ਨਹੀਂ ਸਗੋਂ ਸੁਚੇਤ ਤੇ ਨਿੱਡਰ ਲੋਕਾਂ ਦੇ ਮਨਾਂ ਵਿੱਚੋਂ ਵੀ ਭੂਤਾਂ ਪ੍ਰੇਤਾਂ ਦਾ ਭੈਅ ਖ਼ਤਮ ਕਰਨ ਵਿੱਚ ਸਹਾਈ ਹੋਵੇਗੀ। ਸਭਾ ਵੱਲੋਂ ਕਰਵਾਏ ਗਏ ਛੋਟੀ ਕਹਾਣੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਅਤੇ ਸਨਮਾਨ ਪੱਤਰ ਨਾਲ ਸਨਮਾਨਿਆ ਗਿਆ। ਇਸ ਦੌਰਾਨ ਮਲਕੀਤ ਥਿੰਦ ਲੰਗੇਆਣਾ, ਮੇਜਰ ਸਿੰਘ ਹਰੀਏਵਾਲਾ, ਸੁਖਚੈਨ ਸਿੰਘ ਠੱਠੀ ਭਾਈ, ਜਸਵੰਤ ਜੱਸੀ, ਗੋਰਾ ਸਮਾਲਸਰ, ਈਸ਼ਰ ਸਿੰਘ ਲੰਭਵਾਲੀ, ਜਗਸੀਰ ਕੋਟਲਾ, ਸਾਗਰ ਸਫ਼ਰੀ, ਜਗਦੀਸ਼ ਪ੍ਰੀਤਮ, ਔਕਟੋ ਆਊਲ , ਅਮਰਜੀਤ ਰਣੀਆਂ, ਹਰਚਰਨ ਰਾਜੇਆਣਾ, ਮਾਸਟਰ ਸ਼ਮਸ਼ੇਰ ਸਿੰਘ, ਪਰਗਟ ਸਿੰਘ ਸਮਾਧ ਭਾਈ, ਕੁੱਕੂ ਕੰਬੋਜ, ਜਗਜੀਤ ਸਿੰਘ ਝੱਤਰੇ, ਸੁਰਜੀਤ ਸਿੰਘ ਕਾਲੇਕੇ, ਹਰਵਿੰਦਰ ਰੋਡੇ ਨੇ ਆਪਣੀਆਂ ਰਚਨਾਵਾਂ ਤੇ ਕਲਾਮ ਪੇਸ਼ ਕੀਤੇ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਹਰਵਿੰਦਰ ਰੋਡੇ ਨੇ ਬਾਖੂਬੀ ਨਿਭਾਈ।