ਰੂਸ ਦਾ ਮੂਨ ਮਿਸ਼ਨ ਫੇਲ੍ਹ; ਲੂਨਾ-25 ਸਪੇਸਕ੍ਰਾਫਟ ਚੰਨ ’ਤੇ ਹਾਦਸਾਗ੍ਰਸਤ
02:50 PM Aug 20, 2023 IST
ਮਾਸਕੋ, 20 ਅਗਸਤ
ਰੂਸੀ ਪੁਲਾੜ ਏਜੰਸੀ ਨੇ ਕਿਹਾ ਕਿ ਉਸ ਦਾ ਲੂਨਾ-25 ਸਪੇਸਕ੍ਰਾਫਟ ਚੰਨ ’ਤੇ ਹਾਦਸਾਗ੍ਰਸਤ ਹੋ ਗਿਆ ਹੈ। ਰੋਸਕੋਸਮੋਸ ਨੇ ਕਿਹਾ ਕਿ ਦੇਸ਼ ਦਾ ਮਾਨਵਰਹਿਤ ਰੋਬੋਟ ਲੈਂਡਰ ਬੇਕਾਬੂ ਪੰਧ ਵਿੱਚ ਘੁੰਮਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਸਾਲ 1976 ਜਦੋਂ ਰੂਸ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਮਗਰੋਂ ਰੂਸ ਦੀ ਚੰਨ ਵੱਲ ਇਹ ਪਹਿਲੀ ਉਡਾਣ ਸੀ। ਇਹ ਹਾਦਸਾ ਰੋਸਕੋਸਮੌਸ ਵੱਲੋਂ ‘ਅਸਾਧਾਰਨ ਸਥਿਤੀ’ ਰਿਪੋਰਟ ਕੀਤੇ ਜਾਣ ਮਗਰੋਂ ਹੈ ਜਿਸ ਦਾ ਇਸ ਦੇ ਮਾਹਰ ਸ਼ਨਿੱਚਰਵਾਰ ਨੂੰ ਵਿਸ਼ਲੇਸ਼ਣ ਕਰ ਰਹੇ ਸਨ। -ਏਪੀ
Advertisement
Advertisement