ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਕਰੇਨ ਜੰਗ ’ਚ ਹਲਾਕ ਤੇਜਪਾਲ ਦੀ ਪਤਨੀ ਨੂੰ ਰੂਸੀ ਪੀਆਰ

05:34 AM Dec 12, 2024 IST
ਤੇਜਪਾਲ ਸਿੰਘ

* ਪਰਿਵਾਰ ਦਾ ਪੱਕੇ ਤੌਰ ’ਤੇ ਰੂਸ ’ਚ ਵਸਣ ਦਾ ਨਹੀਂ ਕੋਈ ਇਰਾਦਾ

Advertisement

ਨੀਰਜ ਬੱਗਾ
ਅੰਮ੍ਰਿਤਸਰ, 11 ਦਸੰਬਰ
ਯੂਕਰੇਨ ਦੇ ਜ਼ਾਪੋਰਿਜ਼ੀਆ ’ਚ 12 ਮਾਰਚ ਨੂੰ ਜੰਗ ਦੌਰਾਨ ਹਲਾਕ ਹੋਏ ਅੰਮ੍ਰਿਤਸਰ ਦੇ ਤੇਜਪਾਲ ਸਿੰਘ ਦੇ ਪਰਿਵਾਰ ਦੇ ਪੰਜ ਜੀਆਂ ਨੂੰ ਰੂਸੀ ਸਰਕਾਰ ਨੇ ਸਥਾਈ ਨਾਗਰਿਕਤਾ (ਪੀਆਰ) ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਤੇਜਪਾਲ ਦੀ ਪਤਨੀ ਪਰਮਿੰਦਰ ਕੌਰ ਨੇ ਕਿਹਾ ਕਿ ਰੂਸ ਨੇ ਉਸ ਨੂੰ ਪੀਆਰ ਦੇ ਦਿੱਤੀ ਹੈ ਅਤੇ ਉਨ੍ਹਾਂ ਦੇ ਦੋ ਛੋਟੇ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਖ਼ਰਚਿਆਂ ਲਈ ਮਾਰਚ ਤੋਂ 20-20 ਹਜ਼ਾਰ ਰੁਪਏ ਦੀ ਮਾਸਿਕ ਪੈਨਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਮਾਸਕੋ ਤੋਂ ਇਸੇ ਹਫ਼ਤੇ ਮੁਲਕ ਪਰਤੀ ਪਰਮਿੰਦਰ ਕੌਰ ਨੇ ਕਿਹਾ ਕਿ ਤਿੰਨ ਮਹੀਨੇ ਉਥੇ ਰਹਿਣ ਮਗਰੋਂ ਰੂਸ ਨੇ ਉਸ ਨੂੰ ਪੀਆਰ ਦਿੱਤੀ ਹੈ। ਉਸ ਨੇ ਦੱਸਿਆ ਕਿ ਪਤੀ ਦੀ ਦੇਹ ਦੇਣ ਬਾਰੇ ਸਰਕਾਰ ਨੇ ਕੁਝ ਵੀ ਨਹੀਂ ਆਖਿਆ ਹੈ। ਉਹ ਬਾਕੀ ਰਹਿੰਦੇ ਦਸਤਾਵੇਜ਼ਾਂ ਦਾ ਕੰਮ ਮੁਕੰਮਲ ਕਰਨ ਲਈ ਅਗਲੇ ਸਾਲ ਫਰਵਰੀ ’ਚ ਮਾਸਕੋ ਜਾਵੇਗੀ। ਇਨ੍ਹਾਂ ਤਿੰਨਾਂ ਤੋਂ ਇਲਾਵਾ ਤੇਜਪਾਲ ਦੇ ਮਾਪਿਆਂ ਪ੍ਰਿਤਪਾਲ ਸਿੰਘ ਅਤੇ ਸਰਬਜੀਤ ਕੌਰ ਨੂੰ ਵੀ ਮੌਕੇ ’ਤੇ ਪੀਆਰ ਦਿੱਤੀ ਜਾਵੇਗੀ। ਪਰਿਵਾਰ ਵੱਲੋਂ ਇਕੱਠੇ ਮਈ ’ਚ ਰੂਸ ਜਾਣ ਦੀ ਸੰਭਾਵਨਾ ਹੈ। ਉਸ ਮਗਰੋਂ ਉਨ੍ਹਾਂ ਦੀ ਵੀ ਪੈਨਸ਼ਨ ਸ਼ੁਰੂ ਹੋ ਜਾਵੇਗੀ। ਪਰਮਿੰਦਰ ਕੌਰ ਨੇ ਕਿਹਾ ਕਿ ਪਰਿਵਾਰ ਦਾ ਰੂਸ ’ਚ ਪੱਕੇ ਤੌਰ ’ਤੇ ਵਸਣ ਦਾ ਹਾਲੇ ਕੋਈ ਇਰਾਦਾ ਨਹੀਂ ਹੈ। ਦਿੱਲੀ ’ਚ ਰੂਸੀ ਸਫ਼ਾਰਤਖਾਨੇ ਵੱਲੋਂ ਤਿੰਨ ਮਹੀਨਿਆਂ ਦਾ ਟੂਰਿਸਟ ਵੀਜ਼ਾ ਜਾਰੀ ਕਰਨ ਮਗਰੋਂ ਪਰਮਿੰਦਰ ਕੌਰ ਉਥੇ ਇਕ ਜੋੜੇ ਨਾਲ ਰਹੀ। ਉਸ ਨੇ ਰੂਸੀ ਲੜਕੀ ਨਾਲ ਵਿਆਹੇ ਗੋਆ ਤੋਂ ਗਏ ਭਾਰਤੀ ਮੁਸਲਿਮ ਵਿਅਕਤੀ ਦੀ ਰੱਜ ਕੇ ਸ਼ਲਾਘਾ ਕੀਤੀ। ਜੋੜੇ ਨੇ ਦਸਤਾਵੇਜ਼ ਪੂਰੇ ਕਰਾਉਣ ਅਤੇ ਦਫ਼ਤਰਾਂ ਤੱਕ ਪਹੁੰਚ ਬਣਾਉਣ ’ਚ ਪਰਮਿੰਦਰ ਦੀ ਸਹਾਇਤਾ ਕੀਤੀ। ਉਨ੍ਹਾਂ ਰੂਸ-ਯੂਕਰੇਨ ਜੰਗ ’ਚ ਪਤੀ ਦੇ ਮਾਰੇ ਜਾਣ ਦਾ ਐਲਾਨ ਨਾ ਕਰਨ ਲਈ ਮਾਸਕੋ ’ਚ ਭਾਰਤੀ ਸਫ਼ਾਰਤਖਾਨੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਤੇਜਪਾਲ ਦਾ ਨਾਮ ਹਾਲੇ ਵੀ ਲਾਪਤਾ ਵਿਅਕਤੀਆਂ ਦੀ ਸੂਚੀ ’ਚ ਸ਼ਾਮਲ ਹੈ। ਉਸ ਨੇ ਤਿੰਨ ਵਾਰ ਸਫ਼ਾਰਤਖਾਨੇ ਦਾ ਦੌਰਾ ਕੀਤਾ ਪਰ ਸਿਰਫ਼ ਪਹਿਲੀ ਮੀਟਿੰਗ ਦੌਰਾਨ ਹੀ ਉਸ ਨੂੰ ਸੀਨੀਅਰ ਸਕੱਤਰ ਨਾਲ ਮਿਲਣ ਦਾ ਮੌਕਾ ਦਿੱਤਾ ਗਿਆ। ਅਧਿਕਾਰੀ ਨੇ ਭਰੋਸਾ ਦਿੱਤਾ ਸੀ ਕਿ ਉਸ ਨੂੰ ਸਫ਼ਾਰਤਖਾਨੇ ਦਾ ਇਕ ਅਧਿਕਾਰੀ ਸਹਾਇਤਾ ਕਰੇਗਾ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ।

ਸਾਈਪ੍ਰਸ ਵਿੱਚ ਤੇਜਪਾਲ ਨਾਲ ਹੋਈ ਸੀ ਪਰਮਿੰਦਰ ਦੀ ਮੁਲਾਕਾਤ

ਬਟਾਲਾ ਦੇ ਚਾਹਲ ਖੁਰਦ ਪਿੰਡ ਦੀ ਵਸਨੀਕ ਪਰਮਿੰਦਰ ਕੌਰ ਨੇ ਦਿੱਲੀ ਹਵਾਈ ਅੱਡੇ ’ਤੇ ਦੋ ਸਾਲ ਕੰਮ ਕੀਤਾ ਹੈ ਅਤੇ ਉਸ ਨੇ ਸਾਈਪ੍ਰਸ ’ਚ ਵੀ ਨੌਕਰੀ ਕੀਤੀ ਹੈ। ਤੇਜਪਾਲ ਵੀ ਕਈ ਵਾਰ ਵਿਦੇਸ਼ ਗਿਆ ਸੀ ਅਤੇ ਸਾਈਪ੍ਰਸ ’ਚ ਸਟੱਡੀ ਵੀਜ਼ੇ ਦੌਰਾਨ ਹੀ ਉਸ ਦੀ ਪਰਮਿੰਦਰ ਕੌਰ ਨਾਲ ਮੁਲਾਕਾਤ ਹੋਈ ਸੀ। ਪਰਮਿੰਦਰ ਨੇ ਕਿਹਾ ਕਿ ਤੇਜਪਾਲ ਉਸ ਨੂੰ ਰੂਸ ’ਚ ਭਾਸ਼ਾ ਸਬੰਧੀ ਆਉਂਦੀਆਂ ਦਿੱਕਤਾਂ ਬਾਰੇ ਦੱਸਦਾ ਹੁੰਦਾ ਸੀ ਅਤੇ ਉਸ ਨੂੰ ਹੁਣ ਰੂਸ ਦੇ ਦੌਰੇ ਦੌਰਾਨ ਵੱਖ ਵੱਖ ਦਫ਼ਤਰਾਂ ਦੇ ਗੇੜੇ ਕੱਟਣ ਦੌਰਾਨ ਇਹੋ ਸਮੱਸਿਆ ਆਈ ਸੀ।

Advertisement

Advertisement