For the best experience, open
https://m.punjabitribuneonline.com
on your mobile browser.
Advertisement

ਪੋਲੈਂਡ ’ਚ ਜਾਸੂਸੀ ਦੇ ਦੋਸ਼ ਹੇਠ ਰੂਸੀ ਆਈਸ ਹਾਕੀ ਖਿਡਾਰੀ ਗ੍ਰਿਫ਼ਤਾਰ

08:03 AM Jul 01, 2023 IST
ਪੋਲੈਂਡ ’ਚ ਜਾਸੂਸੀ ਦੇ ਦੋਸ਼ ਹੇਠ ਰੂਸੀ ਆਈਸ ਹਾਕੀ ਖਿਡਾਰੀ ਗ੍ਰਿਫ਼ਤਾਰ
Advertisement

ਵਾਰਸਾ, 30 ਜੂਨ
ਪੋਲੈਂਡ ਨੇ ਜਾਸੂਸੀ ਦੇ ਦੋਸ਼ ਹੇਠ ਰੂਸੀ ਪ੍ਰੋਫੈਸ਼ਨਲ ਆਈਸ ਹਾਕੀ ਖਿਡਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼ ਹੋਣ ਮਗਰੋਂ ਪੁਲੀਸ ਨੇ ਇਹ 14ਵਾਂ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਪੋਲਿਸ਼ ਫਸਟ ਡਿਵੀਜ਼ਨ ਟੀਮ ਦੇ ਖਿਡਾਰੀ ਨੂੰ ਸਿਲੇਸੀਆ ’ਚ ਹਿਰਾਸਤ ’ਚ ਲਿਆ ਗਿਆ। ਖਿਡਾਰੀ ਦੇ ਨਾਮ ਅਤੇ ਟੀਮ ਬਾਰੇ ਕੋਈ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਪੁਲੀਸ ਮੁਤਾਬਕ ਇਹ ਖਿਡਾਰੀ ਅਕਤੂਬਰ 2021 ’ਚ ਪੋਲੈਂਡ ਆਇਆ ਸੀ। ਨਿਆਂ ਮੰਤਰੀ ਜ਼ਬਿਗਨਿੳੂ ਜ਼ਿਓਬਰੋ ਨੇ ਟਵਿੱਟਰ ’ਤੇ ਕਿਹਾ ਕਿ ਉਸ ਨੂੰ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਉਧਰ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਉਨ੍ਹਾਂ ਪੋਲੈਂਡ ਤੋਂ ਰੂਸੀ ਨਾਗਰਿਕ ਦੀ ਗ੍ਰਿਫ਼ਤਾਰੀ ’ਤੇ ਸਫ਼ਾਈ ਮੰਗੀ ਹੈ। -ਰਾਇਟਰਜ਼

Advertisement

Advertisement
Tags :
Author Image

sukhwinder singh

View all posts

Advertisement
Advertisement
×