ਰੂਸੀ ਹੈਲੀਕਾਪਟਰ ਹਾਦਸਾ: 17 ਮੁਸਾਫ਼ਰਾਂ ਦੀਆਂ ਲਾਸ਼ਾਂ ਬਰਾਮਦ
04:49 PM Sep 01, 2024 IST
Advertisement
ਮਾਸਕੋ, 1 ਸਤੰਬਰ
ਰੂਸ ਦੇ ਧੁਰ ਪੂਰਬੀ ਖ਼ਿੱਤੇ ਵਿਚ ਲਾਪਤਾ ਹੋਏ ਹੈਲੀਕਾਪਟਰ ਦਾ ਮਲਬਾ ਰਾਹਤ ਕਰਮੀਆਂ ਨੂੰ ਮਿਲ ਗਿਆ ਹੈ ਅਤੇ ਇਸ ਵਿਚ ਸਵਾਰ 22 ਮੁਸਾਫ਼ਰਾਂ ਵਿਚੋਂ 17 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਹੈ ਕਿ ਬਾਕੀ ਲੋਕਾਂ ਦੀ ਤਲਾਸ਼ ਦਾ ਕੰਮ ਜਾਰੀ ਹੈ।
ਰੂਸੀ ਖ਼ਬਰ ਏਜੰਸੀ ਰੀਆ-ਨੋਵੋਸਤੀ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਸਾਰੇ ਸਵਾਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।
ਸਮਝਿਆ ਜਾਂਦਾ ਹੈ ਕਿ ਮੌਸਮ ਦੀ ਖ਼ਰਾਬੀ ਅਤੇ ਮਾੜੀ ਦਿਸਣਯੋਗਤਾ ਕਾਰਨ ਬੀਤੇ ਦਿਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। -ਏਪੀ
Advertisement
Advertisement