ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ ਭਲਕ ਤੋਂ ਭਾਰਤੀਆਂ ਲਈ ਜਾਰੀ ਕਰੇਗਾ ਈ-ਵੀਜ਼ਾ

06:58 AM Jul 31, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 30 ਜੁਲਾਈ
ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਰੂਸ ਪਹਿਲੀ ਅਗਸਤ ਤੋਂ ਭਾਰਤੀਆਂ ਲਈ ਈ-ਵੀਜ਼ਾ ਸ਼ੁਰੂ ਕਰੇਗਾ। ਇਸ ਨਾਲ ਭਾਰਤ ਉਨ੍ਹਾਂ 49 ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿਸ ਦੇ ਨਾਗਰਿਕ ਸੈਰ-ਸਪਾਟਾ, ਕਾਰੋਬਾਰ ਅਤੇ ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਈ-ਵੀਜ਼ਾ ’ਤੇ ਸਫਰ ਕਰਨ ਦੇ ਯੋਗ ਹੋਣਗੇ। ਰੂਸੀ ਈ-ਵੀਜ਼ਾ ਅਰਜ਼ੀਕਾਰਾਂ ਨੂੰ ਪਹਿਲਾਂ ਤੋਂ ਉਲਟ ਪੂਰੇ ਦੇਸ਼ ਤੱਕ ਪਹੁੰਚ ਮੁਹੱਈਆ ਕਰਾਏਗਾ ਜਿੱਥੇ ਕੁਝ ਖੇਤਰਾਂ ਲਈ ਵੱਖਰੇ ਈ-ਵੀਜ਼ਾ ਦੀ ਲੋੜ ਹੁੰਦੀ ਸੀ। ਇੱਥੋਂ ਤੱਕ ਸ਼ੈਨੇਗਨ ਵੀਜ਼ਾ ਧਾਰਕ ਵੀ ਰੂਸ ਲਈ ਈ-ਵੀਜ਼ਾ ਵਾਸਤੇ ਅਰਜ਼ੀ ਦੇ ਸਕਦੇ ਹਨ। ਈ-ਵੀਜ਼ਾ ਸ਼ੁਰੂ ਹੋਣ ਨਾਲ ਰੂਸੀ ਅੰਬੈਸੀ ਰਾਹੀਂ ਵੀਜ਼ੇ ਲਈ ਅਰਜ਼ੀ ਦੇਣ ਤੋਂ ਰਾਹਤ ਮਿਲੇਗੀ। ਵੀਜ਼ੇ ਦੀ ਫੀਸ 3300 ਰੁਪਏ ਦੇ ਕਰੀਬ ਹੋਵੇਗੀ ਅਤੇ ਈ-ਵੀਜ਼ਾ 60 ਦਿਨਾਂ ਲਈ ਵੈਧ ਹੋਵੇਗਾ। ਮੁਸਾਫਰ ਰੂਸ ਵਿੱਚ ਇੱਕ ਸਮੇਂ ਅੰਦਰ ਸਿਰਫ਼ 16 ਦਿਨ ਠਹਿਰ ਸਕਣਗੇ। ਹਾਲਾਂਕਿ ਭਾਰਤੀ ਆਪਣੀ ਹੋਟਲ ਦੀ ਰਿਜ਼ਰਵੇਸ਼ਨ ਅਨੁਸਾਰ ਛੇ ਮਹੀਨੇ ਲੰਮਾ ਟੂਰਿਸਟ ਵੀਜ਼ਾ ਹਾਸਲ ਕਰ ਸਕਦੇ ਹਨ।

Advertisement

Advertisement
Tags :
e-visarussia visavisa news
Advertisement