ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਾਸੂਸੀ ਦੇ ਦੋਸ਼ ਹੇਠ ਛੇ ਬਰਤਾਨਵੀ ਰਾਜਦੂਤਾਂ ਨੂੰ ਕੱਢੇਗਾ ਰੂਸ

03:39 PM Sep 13, 2024 IST

ਮਾਸਕੋ, 13 ਸਤੰਬਰ
ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਅੱਜ ਛੇ ਬਰਤਾਨਵੀ ਰਾਜਦੂਤਾਂ ’ਤੇ ਜਾਸੂਸੀ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਮਾਨਤਾ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ। ਰੂਸੀ ਸਰਕਾਰੀ ਟੀਵੀ ਨੇ ਸੁਰੱਖਿਆ ਸੇਵਾ ‘ਐੱਫਐੱਸਬੀ’ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੂੰ ਦੇਸ਼ ਤੋਂ ਕੱਢਿਆ ਜਾਵੇਗਾ। ਬਰਤਾਨਵੀ ਰਾਜਦੂਤਾਂ ਨੂੰ ਅਜਿਹੇ ਸਮੇਂ ਵਿੱਚ ਕੱਢਿਆ ਜਾ ਰਿਹਾ ਹੈ ਜਦੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਗੱਲਬਾਤ ਕਰਨ ਲਈ ਵਾਸ਼ਿੰਗਟਨ ਦੀ ਯਾਤਰਾ ਕਰ ਰਹੇ ਹਨ। ਇਸ ਗੱਲਬਾਤ ਦੌਰਾਨ, ਰੂਸ ਦੇ ਅੰਦਰੂਨੀ ਹਿੱਸਿਆਂ ਨੂੰ ਨਿਸ਼ਾਨਾ ਬਣਾਉਣ ਲਈ ਪੱਛਮੀ ਦੇਸ਼ਾਂ ਤੋਂ ਮਿਲੇ ਹਥਿਆਰਾਂ ਦੇ ਇਸਤੇਮਾਲ ਦੀ ਇਜਾਜ਼ਤ ਨੂੰ ਲੈ ਕੇ ਯੂਕਰੇਨ ਦੀ ਅਪੀਲ ’ਤੇ ਵੀ ਚਰਚਾ ਕੀਤੀ ਜਾਵੇਗੀ। ਸਟਾਰਮਰ ਨੇ ਅਮਰੀਕਾ ਯਾਤਰਾ ਤੋਂ ਪਹਿਲਾਂ ਕਿਹਾ ਸੀ ਕਿ ਬਰਤਾਨੀਆ, ਰੂਸ ਨਾਲ ਕੋਈ ਟਕਰਾਅ ਨਹੀਂ ਚਾਹੁੰਦਾ ਹੈ।
ਉੱਧਰ, ਬਰਤਾਨੀਆ ਨੇ ਰੂਸ ਵੱਲੋਂ ਬਰਤਾਨਵੀ ਰਾਜਦੂਤਾਂ ’ਤੇ ਲਗਾਏ ਗਏ ਜਾਸੂਸੀ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। -ਏਪੀ

Advertisement

Advertisement