For the best experience, open
https://m.punjabitribuneonline.com
on your mobile browser.
Advertisement

ਰੂਸ: ਵੈਗਨਰ ਦਾ ਮੁਖੀ ਪ੍ਰਿਗੋਜ਼ਿਨ ਗਾਇਬ, ਪੂਤਿਨ ਨੇ ਕਿਹਾ,‘ਉਸ ਬਾਰੇ ਮੈਨੂੰ ਨਹੀਂ ਪਤਾ’

08:05 PM Jun 29, 2023 IST
ਰੂਸ  ਵੈਗਨਰ ਦਾ ਮੁਖੀ ਪ੍ਰਿਗੋਜ਼ਿਨ ਗਾਇਬ  ਪੂਤਿਨ ਨੇ ਕਿਹਾ ‘ਉਸ ਬਾਰੇ ਮੈਨੂੰ ਨਹੀਂ ਪਤਾ’
Advertisement

ਮਾਸਕੋ, 27 ਜੂਨ

Advertisement

ਰੂਸ ਵਿੱਚ ਬਗਾਵਤ ਕਰਨ ਵਾਲੇ ਨਿੱਜੀ ਫ਼ੌਜ ਵੈਗਨਰ ਦੇ ਨੇਤਾ ਯੇਵਗੇਨੀ ਪ੍ਰਿਗੋਜ਼ਿਨ ‘ਗਾਇਬ’ ਹੈ ਤੇ ਕਿਸੇ ਨੂੰ ਨਹੀਂ ਪਤਾ ਉਹ ਇਸ ਵੇਲ ਕਿਥੇ ਤੇ ਕਿਸ ਹਾਲ ਵਿੱਚ ਹੈ। ਕ੍ਰੈਮਲਿਨ ਨੇ ਕਿਹਾ ਹੈ ਕਿ ਪ੍ਰਿਗੋਜ਼ਿਨ ਨੂੰ ਗੁਆਂਢੀ ਬੇਲਾਰੂਸ ਵਿੱਚ ਜਲਾਵਤਨ ਕੀਤਾ ਜਾਵੇਗਾ ਪਰ ਨਾ ਤਾਂ ਉਸ ਨੇ ਅਤੇ ਨਾ ਹੀ ਬੇਲਾਰੂਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਕ ਵਪਾਰਕ ਜੈੱਟ, ਜਿਸ ਨੂੰ ਪ੍ਰਿਗੋਜ਼ਿਨ ਕਥਿਤ ਤੌਰ ‘ਤੇ ਵਰਤਦਾ ਹੈ, ਅੱਜ ਸਵੇਰੇ ਮਿੰਸਕ ਨੇੜੇ ਉਤਰਿਆ। ਦੇਸ਼ ਦੇ ਤਾਜ਼ਾ ਹਾਲਾਤ ਬਾਰੇ ਬੀਤੀ ਰਾਤ ਨੂੰ ਪੂਤਿਨ ਨੂੰ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਸਮੇਤ ਵੱਡੇ ਸੁਰੱਖਿਆ, ਕਾਨੂੰਨ ਲਾਗੂ ਕਰਨ ਵਾਲੇ ਅਤੇ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਇਸ ਦੌਰਾਨ ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਪ੍ਰਿਗੋਜ਼ਿਨ ਕਿਥੇ ਹੈ।

Advertisement
Tags :
Advertisement
Advertisement
×