ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ-ਯੂਕਰੇਨ ਜੰਗ: ਭਾਰਤੀ ਨਾਗਰਿਕਾਂ ਦੀ ਤਸਕਰੀ ਦੇ ਮੁਲਜ਼ਮ ਨੂੰ ਜ਼ਮਾਨਤ ਤੋਂ ਇਨਕਾਰ

07:54 AM Jun 18, 2024 IST

ਨਵੀਂ ਦਿੱਲੀ, 17 ਜੂਨ
ਦਿੱਲੀ ਦੀ ਇੱਕ ਅਦਾਲਤ ਨੇ ਭਾਰਤੀ ਨਾਗਰਿਕਾਂ ਦੀ ਰੂਸ ਨੂੰ ਤਸਕਰੀ ਕਰਨ ਤੇ ਉਨ੍ਹਾਂ ਨੂੰ ਰੂਸ ਦੀ ਯੂਕਰੇਨ ਖ਼ਿਲਾਫ਼ ਜੰਗ ਦੇ ਮੈਦਾਨ ’ਚ ਧੱਕਣ ਦੇ ਮਾਮਲੇ ਨਾਲ ਸਬੰਧਤ ਇੱਕ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮ ਖਿਲਾਫ਼ ਲੱਗੇ ਦੋਸ਼ ਕਾਫ਼ੀ ਸੰਗੀਨ ਹਨ ਤੇ ਉਹ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਵਿਸ਼ੇਸ਼ ਜੱਜ ਅਤੁਲ ਅਗਰਵਾਲ ਨੇ ਮੁੰਬਈ ਵਾਸੀ ਮਾਈਕਲ ਐਲੈਂਗੋਵਨ ਐਂਥਨੀ ਜਿਸ ਨੇ ਖ਼ੁਦ ਦੇ ਬੇਕਸੂੁਰ ਹੋਣ ਦਾ ਦਾਅਵਾ ਕੀਤਾ ਹੈ, ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਜੱਜ ਨੇ 7 ਜੂਨ ਨੂੰ ਜਾਰੀ ਹੁਕਮ ਵਿੱਚ ਕਿਹਾ, ‘‘ਮੁਲਜ਼ਮ ਖਿਲਾਫ਼ ਲੱਗੇ ਦੋਸ਼ ਕਾਫ਼ੀ ਸੰਗੀਨ ਹਨ। ਇਸ ਪੜਾਅ ’ਤੇ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਨਾਲ ਮਾਮਲੇ ਦੀ ਅਗਲੇਰੀ ਜਾਂਚ ’ਚ ਵਿਘਨ ਪੈ ਸਕਦਾ ਹੈ। ਉਹ ਸਬੂਤਾਂ ਨੂੰ ਨਸ਼ਟ ਵੀ ਕਰ ਸਕਦਾ ਹੈ ਜਿਹੜੇ ਹਾਲੇ ਜਾਂਚ ਅਧਿਕਾਰੀ ਨੂੰ ਨਹੀਂ ਮਿਲੇ। ਅਰਜ਼ੀਕਾਰ ਹੋਰ ਮੁਲਜ਼ਮ ਵਿਅਕਤੀਆਂ ਦੀ ਵੀ ਕਾਨੂੰਨੀ ਪ੍ਰਕਿਰਿਆ ਤੋਂ ਬਚਣ ਲਈ ਮਦਦ ਕਰ ਸਕਦਾ ਹੈ।’’ ਮੁਲਜ਼ਮ ਨੇ ਇਹ ਕਹਿੰਦਿਆਂ ਜ਼ਮਾਨਤ ਦੀ ਮੰਗ ਕੀਤੀ ਸੀ ਕਿ ਉਹ ਖ਼ੁਦ ਇਸ (ਮਨੁੱਖੀ ਤਸਕਰੀ) ਰੈਕੇਟ ਦਾ ਪੀੜਤ ਤੇ ਉਸ ਨੂੰ ਇਸ ਕੇਸ ’ਚ ਫਸਾਇਆ ਗਿਆ ਹੈ। ਐਂਥਨੀ ਨੂੰ 26 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਹੀ ਹਿਰਾਸਤ ’ਚ ਹੈ। -ਪੀਟੀਆਈ

Advertisement

Advertisement
Advertisement