Russia-Ukraine talks: ਰੂਸ ਦਾ ਵਫ਼ਦ ਯੂਕਰੇਨ ਨਾਲ ਗੱਲਬਾਤ ਲਈ ਪੂਤਿਨ ਤੋਂ ਬਿਨਾਂ ਇਸਤਾਂਬੁਲ ਪੁੱਜਿਆ
02:05 PM May 15, 2025 IST
ਇਸਤਾਂਬੁਲ, 15 ਮਈ
ਰੂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜ਼ਖਾਰੋਵਾ ਨੇ ਅੱਜ ਕਿਹਾ ਕਿ ਯੂਕਰੇਨ ਨਾਲ ਸ਼ਾਂਤੀ ਵਾਰਤਾ ਲਈ ਰੂਸ ਦਾ ਵਫ਼ਦ ਇਸਤਾਂਬੁਲ ਪਹੁੰਚ ਗਿਆ ਹੈ।
ਹਾਲਾਂਕਿ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਇਸ ਵਫ਼ਦ ਦਾ ਹਿੱਸਾ ਨਹੀਂ ਹਨ। ਕ੍ਰੈਮਲਿਨ ਨੇ ਕਿਹਾ ਕਿ ਪੂਤਿਨ ਦੇ ਸਹਿਯੋਗੀ ਵਲਾਦੀਮੀਰ ਮੇਡਿੰਸਕੀ ਰੂਸੀ ਵਫ਼ਦ ਦੀ ਅਗਵਾਈ ਕਰਨਗੇ ਜਿਸ ਵਿੱਚ ਤਿੰਨ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ। ਪੂਤਿਨ ਨੇ ਗੱਲਬਾਤ ਲਈ ਚਾਰ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਆਕ ਨੇ ਕਿਹਾ ਕਿ ਜ਼ੈਲੇਂਸਕੀ ਸਿਰਫ ਪੂਤਿਨ ਨਾਲ ਮੇਜ਼ ’ਤੇ ਗੱਲਬਾਤ ਕਰਨਗੇ। ਇਸ ਤੋਂ ਇਕ ਦਿਨ ਪਹਿਲਾਂ ਪੂਤਿਨ ਨੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਵਫ਼ਦ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਸੀ।
Advertisement
Advertisement