For the best experience, open
https://m.punjabitribuneonline.com
on your mobile browser.
Advertisement

ਰੂਸ ਵੱਲੋਂ ਏਸ਼ੀਆ ’ਚ ਸਬੰਧਾਂ ਦੀ ਮਜ਼ਬੂਤੀ ਲਈ ਵੀਅਤਨਾਮ ਨਾਲ ਸਮਝੌਤਾ

07:38 AM Jun 21, 2024 IST
ਰੂਸ ਵੱਲੋਂ ਏਸ਼ੀਆ ’ਚ ਸਬੰਧਾਂ ਦੀ ਮਜ਼ਬੂਤੀ ਲਈ ਵੀਅਤਨਾਮ ਨਾਲ ਸਮਝੌਤਾ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀਅਤਨਾਮ ਦੇ ਆਪਣੇ ਹਮਰੁਤਬਾ ਟੋ ਲੈਮ ਨਾਲ। -ਫੋਟੋ: ਰਾਇਟਰਜ਼
Advertisement

ਹਨੋਈ, 20 ਜੂਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਵੀਅਤਨਾਮ ਦੇ ਆਪਣੇ ਹਮਰੁਤਬਾ ਟੋ ਲੈਮ ਨਾਲ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਉਨ੍ਹਾਂ ਦਾ ਇਹ ਅਧਿਕਾਰਿਤ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਮਾਸਕੋ ਯੂਕਰੇਨ ਵਿੱਚ ਆਪਣੀ ਫੌਜੀ ਕਾਰਵਾਈ ਕਾਰਨ ਕੌਮਾਂਤਰੀ ਪੱਧਰ ’ਤੇ ਅਲੱਗ-ਥਲੱਗ ਪੈਣ ਦੇ ਮੱਦੇਨਜ਼ਰ ਏਸ਼ੀਆ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਿਹਾ ਹੈ। ਦੋਵਾਂ ਨੇ ਸਿੱਖਿਆ, ਵਿਗਿਆਨ ਤੇ ਤਕਨਾਲੋਜੀ, ਤੇਲ ਤੇ ਗੈਸ ਅਤੇ ਸਿਹਤ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਸਮਝੌਤੇ ’ਤੇ ਸਹੀ ਪਾਈ ਹੈ। ਉਹ ਵੀਅਤਨਾਮ ਵਿੱਚ ਪਰਮਾਣੂ ਵਿਗਿਆਨ ਤੇ ਤਕਨਾਲੋਜੀ ਕੇਂਦਰ ਦੇ ਖਾਕੇ ’ਤੇ ਕੰਮ ਕਰਨ ਲਈ ਵੀ ਸਹਿਮਤ ਹੋਏ। ਗੱਲਬਾਤ ਮਗਰੋਂ ਪੂਤਿਨ ਨੇ ਕਿਹਾ ਕਿ ਦੋਵੇਂ ਦੇਸ਼ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ‘ਇੱਕ ਭਰੋਸੇਮੰਦ ਸੁਰੱਖਿਆ ਢਾਂਚਾ ਵਿਕਸਤ ਕਰਨ’ ਵਿੱਚ ਦਿਲਚਸਪੀ ਰੱਖਦੇ ਹਨ, ਜੋ ਤਾਕਤ ਦੀ ਵਰਤੋਂ ਨਾ ਕਰਨ ਅਤੇ ਵਿਵਾਦਾਂ ਨੂੰ ਸ਼ਾਂਤੀਪੂਰਨ ਨਜਿੱਠਣ ’ਤੇ ਆਧਾਰਿਤ ਹੋਵੇ, ਜਿੱਥੇ ‘ਫੌਜੀ-ਸਿਆਸੀ ਗੱਠਜੋੜ’ ਲਈ ਕੋਈ ਥਾਂ ਨਾ ਹੋਵੇ। ਵੀਅਤਨਾਮ ਦੇ ਨਵੇਂ ਰਾਸ਼ਟਰਪਤੀ ਟੋ ਲੈਮ ਨੇ ਵੀ ਅਜਿਹੀ ਹੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਊਰਜਾ ਪ੍ਰਾਜੈਕਟਾਂ ਨੂੰ ਲਾਗੂ ਕਰਨ ਅਤੇ ਨਿਵੇਸ਼ ਦਾ ਵਿਸਥਾਰ ਕਰਦੇ ਹੋਏ ਗ਼ੈਰ-ਰਵਾਇਤੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਮੁੜ ਰਾਸ਼ਟਰਪਤੀ ਚੁਣੇ ਜਾਣ ’ਤੇ ਪੂਤਿਨ ਨੂੰ ਵਧਾਈ ਦਿੱਤੀ ਅਤੇ ਰੂਸ ਦੀ ‘ਘਰੇਲੂ ਸਿਆਸੀ ਸਥਿਰਤਾ’ ਦੀ ਪ੍ਰਸ਼ੰਸਾ ਕੀਤੀ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×