ਰੂਸ ਨਵੀਂ ਮਿਜ਼ਾਈਲ ਨਾਲ ਯੂਕਰੇਨ ’ਤੇ ਕਰ ਸਕਦਾ ਹੈ ਹਮਲਾ: ਅਮਰੀਕਾ
07:01 AM Dec 13, 2024 IST
ਵਾਸ਼ਿੰਗਟਨ, 12 ਦਸੰਬਰ
ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਅਗਲੇ ਦਿਨਾਂ ਵਿੱਚ ਯੂਕਰੇਨ ਖ਼ਿਲਾਫ਼ ਮੁੜ ਤੋਂ ਨਵੀਂ ਖਤਰਨਾਕ ਮਿਜ਼ਾਈਲ ਵਰਤ ਸਕਦਾ ਹੈ। ਅਮਰੀਕਾ ਦੇ ਦੋ ਅਧਿਕਾਰੀਆਂ ਮੁਤਾਬਕ ਅਮਰੀਕੀ ਖੁਫੀਆ ਮੁਲਾਂਕਣ ਤੋਂ ਪਤਾ ਚੱਲਿਆ ਹੈ ਕਿ ਰੂਸ ਛੇਤੀ ਹੀ ਯੂਕਰੇਨ ’ਤੇ ਆਪਣੀ ਖਤਰਨਾਕ ਨਵੀਂ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕਰ ਸਕਦਾ ਹੈ। ਅਧਿਕਾਰੀਆਂ ਵਿੱਚੋਂ ਇੱਕ ਨੇ ਕਿਹਾ ਕਿ ਪਿਛਲੇ ਮਹੀਨੇ ਪਹਿਲੀ ਵਾਰ ਵਰਤੀ ਗਈ ਓਰੇਸ਼ਨਿਕ ਮਿਜ਼ਾਈਲ ਨੂੰ ਡਰਾਉਣ-ਧਮਕਾਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਇਹ ਖਤਰਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਦੋਵੇਂ ਧਿਰਾਂ ਤਿੰਨ ਸਾਲ ਤੋਂ ਚੱਲ ਰਹੇ ਯੁੱਧ, ਜਿਸ ਨੂੰ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ਤਮ ਕਰਨ ਦਾ ਅਹਿਦ ਲਿਆ ਹੈ, ਵਿੱਚ ਲਾਹਾ ਲੈਣ ਦੀ ਕੋਸ਼ਿਸ਼ ਵਿੱਚ ਜੁਟੀਆਂ ਹੋਈਆਂ ਹਨ। ਅਮਰੀਕਾ ਨੇ ਯੂਕਰੇਨ ਨੂੰ ਇੱਕ ਅਰਬ ਅਮਰੀਕੀ ਡਾਲਰ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ। -ਏਪੀ
Advertisement
Advertisement