ਰੂਸ ਭਾਰਤ ਦਾ ਸਭ ਤੋਂ ਭਰੋਸੇਮੰਦ ਸਾਥੀ: ਨਰਿੰਦਰ ਮੋਦੀ
02:15 PM Jul 09, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਸਕੋ ਵਿੱਚ ਇੱਕ ਪ੍ਰੋਗਰਾਮ ਦੌਰਾਨ ਰੂਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ। (PTI)
ਮਾਸਕੋ, 9 ਜੁਲਾਈ
ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੂਸ ਭਾਰਤ ਦਾ ਸੁੱਖ-ਦੁੱਖ ਦਾ ਭੋਰਸੇਯੋਗ ਸਾਥੀ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਬੀਤੇ ਦੋ ਦਾਹਕਿਆਂ ਦੌਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਰਾਸ਼ਟਰਪਤੀ ਵਾਲਦਮੀਰ ਪੁਤੀਨ ਦੀ ਅਗਵਾਈ ਦੀ ਪ੍ਰਸੰਸਾ ਕੀਤੀ।
ਕੌਮਾਂਤਰੀ ਪੱਧਰ ਤੇ ਗਰੀਬੀ ਸਮੇਤ ਜਲਵਾਯੂ ਪਰਿਵਰਤਨ ਦੀਆਂ ਚੁਣੋਤੀਆਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਹਰ ਚੁਣੌਤੀ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਅਤੇ ਚੁਣੌਤੀ ਦੇਣਾ ਉਨ੍ਹਾਂ ਦੇ 'ਡੀਐੱਨਏ' ਵਿਚ ਹੈ। ਉਨ੍ਹਾਂ ਕਿਹਾ ਕਿ ਦਹਕਿਆਂ ਤੋਂ ਭਾਰਤ ਅਤੇ ਰੂਸ ਦਾ ਅਨੌਖਾ ਰਿਸ਼ਤਾ ਹੈ ਅਤੇ ਰੂਸ ਸ਼ਬਦ ਸੁਣਦਿਆਂ ਹੀ ਹਰ ਭਾਰਤੀ ਦੇ ਮਨ ਵਿਚ ਆਉਂਦਾ ਹੈ ''ਸੁੱਖ ਦੁੱਖ ਦਾ ਸਾਥੀ।''
ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਉਹ ਬੀਤੇ 10 ਸਾਲਾਂ ਵਿਚ ਛੇਵੀਂ ਵਾਰ ਰੂਸ ਆਏ ਹਨ ਅਤੇ ਪੁਤਿਨ ਨੂੰ 17 ਵਾਰ ਮਿਲ ਚੁੱਕੇ ਹਨ।- ਪੀਟੀਆਈ
Advertisement
Advertisement
Advertisement