ਰੂਸ ਵੱਲੋਂ ‘ਗਰੁੱਪ ਵੀਜ਼ਾ-ਮੁਕਤ ਯਾਤਰਾ’ ਬਾਰੇ ਭਾਰਤ ਨਾਲ ਗੱਲਬਾਤ
06:13 AM Jan 31, 2025 IST
Advertisement
ਮੁੰਬਈ, 30 ਜਨਵਰੀ
ਰੂਸ ਵੱਲੋਂ ‘ਗਰੁੱਪ ਵੀਜ਼ਾ-ਮੁਕਤ ਪ੍ਰਣਾਲੀ’ ਲਈ ਭਾਰਤ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਤਹਿਤ ਗਰੁੱਪ ’ਚ ਯਾਤਰਾ ਕਰਨ ਵਾਲੇ ਸੈਲਾਨੀਆਂ ਦੀ ਨਿਸ਼ਚਿਤ ਗਿਣਤੀ ਨੂੰ ਬਿਨਾਂ ਵੀਜ਼ੇ ਤੋਂ ਰੂਸ ’ਚ ਦਾਖਲ ਹੋੋਣ ਦੀ ਆਗਿਆ ਹੋਵੇਗੀ। ਮਾਸਕੋ ਸਿਟੀ ਟੂਰਿਜ਼ਮ ਕਮੇਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐੱਮਸੀਟੀਸੀ ਦੇ ਚੇਅਰਮੈਨ ਐਵਗੇਨੀ ਕੋਜ਼ਲੋਵ ਨੇ ਬੁੱਧਵਾਰ ਸ਼ਾਮ ਨੂੰ ਸਮਾਗਮ ਦੌਰਾਨ ਦੱਸਿਆ, ‘‘ਸੈਲਾਨੀਆਂ ਦੇ ਗਰੁੱਪ ’ਚ ਰੂਸ ਦੀ ਯਾਤਰਾ ਨੂੰ ਵੀਜ਼ਾ ਮੁਕਤ ਬਣਾਉਣ ਲਈ ਦਸਤਾਵੇਜ਼ਾਂ ’ਚ ਇੱਕ ਵਿਸ਼ੇਸ਼ ਗਿਣਤੀ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਰੂਸ ਸਰਕਾਰ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਤਾਂ ਜੋ ਇਸ ਸਹੂਲਤ ਦਾ ਲਾਭ ਲੈਣ ਲਈ ਭਾਰਤ ਤੋਂ ਇੱਕ ਗਰੁੱਪ ’ਚ ਸ਼ਾਮਲ ਵਿਅਕਤੀਆਂ ਦੀ ਗਿਣਤੀ ਬਾਰੇ ਆਖਰੀ ਸਮਝੌਤਾ ਕੀਤਾ ਜਾ ਸਕੇ।’’ -ਪੀਟੀਆਈ
Advertisement
Advertisement
Advertisement