ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ ਨੇ ਯੂਕਰੇਨ ਦੇ ਬਿਜਲੀ ਢਾਂਚਿਆਂ ਨੂੰ ਮੁੜ ਬਣਾਇਆ ਨਿਸ਼ਾਨਾ

07:27 AM Jun 21, 2024 IST

ਕੀਵ (ਯੂਕਰੇਨ), 20 ਜੂਨ
ਰੂਸ ਨੇ ਯੂਕਰੇਨ ਦੇ ਬਿਜਲੀ ਢਾਂਚੇ ’ਤੇ ਮੁੜ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ, ਜਦੋਂਕਿ ਕੀਵ ਦੀਆਂ ਫੌਜਾਂ ਨੇ ਡਰੋਨਾਂ ਰਾਹੀਂ ਸਰਹੱਦ ਪਾਰ ਰੂਸੀ ਤੇਲ ਭੰਡਾਰਾਂ ਨੂੰ ਨਿਸ਼ਾਨਾ ਬਣਾਇਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸਰਹੱਦ ਨਾਲ ਲੱਗਦੇ ਇੱਕ ਹਜ਼ਾਰ ਕਿਲੋਮੀਟਰ ਖੇਤਰ ਵਿੱਚ ਕੋਈ ਵੱਡਾ ਸੁਧਾਰ ਨਹੀਂ ਹੋਇਆ ਅਤੇ ਦੋਵੇਂ ਧਿਰਾਂ ਇੱਕ-ਦੂਜੇ ਦੇ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਯੂਕਰੇਨੀ ਹਵਾਈ ਫੌਜ ਨੇ ਕਿਹਾ ਕਿ ਰੂਸ ਨੇ ਕੇਂਦਰੀ ਤੇ ਪੂਰਬੀ ਯੂਕਰੇਨ ਵਿੱਚ ਊਰਜਾ ਭੰਡਾਰਾਂ ਤੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ’ਤੇ ਨੌਂ ਮਿਜ਼ਾਈਲਾਂ ਤੇ 27 ਡਰੋਨ ਦਾਗ਼ੇ ਹਨ। ਇਨ੍ਹਾਂ ਵਿੱਚੋਂ ਸਾਰੇ ਡਰੋਨਾਂ ਅਤੇ ਪੰਜ ਕਰੂਜ਼ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਫੁੰਡ ਦਿੱਤਾ ਗਿਆ ਹੈ। ਤਿੰਨ ਮਹੀਨੇ ਪਹਿਲਾਂ ਊਰਜਾ ਭੰਡਾਰਾਂ ’ਤੇ ਹਮਲੇ ਤੇਜ਼ ਕੀਤੇ ਜਾਣ ਮਗਰੋਂ ਰੂਸ ਦਾ ਯੂਕਰੇਨ ਦੇ ਬਿਜਲੀ ਢਾਂਚਿਆਂ ’ਤੇ ਇਹ ਸੱਤਵਾਂ ਵੱਡਾ ਹਮਲਾ ਹੈ। ਕੌਮੀ ਬਿਜਲੀ ਕੰਪਨੀ ਯੂਕਰੇਨੇਰਗੋ ਮੁਤਾਬਕ ਇਹ ਹਮਲੇ ਯੂਕਰੇਨ ਦੇ ਦੋਨੇਤਸਕ, ਨਿਪਰੋਪੈਤਰੋਵਸਕ, ਕੀਵ ਅਤੇ ਵਿਨਿਤਸੀਆ ਖੇਤਰਾਂ ਵਿੱਚ ਬਿਜਲੀ ਢਾਂਚਿਆਂ ’ਤੇ ਕੀਤੇ ਗਏ ਹਨ। ਇਸ ਦੌਰਾਨ ਸੱਤ ਮਜ਼ਦੂਰ ਜ਼ਖ਼ਮੀ ਹੋਏ ਹਨ। ਯੂਕਰੇਨੇਰਗੋ ਨੇ ਯੂਰਪੀ ਦੇਸ਼ਾਂ ਤੋਂ ਸਹਾਇਤਾ ਮਿਲਣ ਦੇ ਬਾਵਜੂਦ ਦੇਸ਼ ਵਿੱਚ ਬਿਜਲੀ ਅਤੇ ਐਮਰਜੈਂਸੀ ਸਪਲਾਈ ਦੇ ਸੰਕਟ ਦਾ ਐਲਾਨ ਕੀਤਾ ਹੈ। ਨਿੱਜੀ ਖੇਤਰ ਦੀ ਬਿਜਲੀ ਕੰਪਨੀ ਡੀਟੈੱਕ ਨੇ ਕਿਹਾ ਕਿ ਬੀਤੀ ਰਾਤ ਹੋਏ ਹਮਲਿਆਂ ਦੀ ਜੱਦ ਵਿੱਚ ਉਸ ਦਾ ਇੱਕ ਬਿਜਲੀ ਪਲਾਂਟ ਵੀ ਆਇਆ ਹੈ। ਹਾਲਾਂਕਿ, ਉਸ ਨੇ ਪਲਾਂਟ ਦੀ ਥਾਂ ਬਾਰੇ ਨਹੀਂ ਦੱਸਿਆ। -ਏਪੀ

Advertisement

Advertisement
Advertisement