For the best experience, open
https://m.punjabitribuneonline.com
on your mobile browser.
Advertisement

ਤਾਲਿਬਾਨ ਨੂੰ ਅਤਿਵਾਦ ਦੀ ਸੂਚੀ ’ਚੋਂ ਹਟਾ ਸਕਦਾ ਹੈ ਰੂਸ

07:53 AM Apr 22, 2024 IST
ਤਾਲਿਬਾਨ ਨੂੰ ਅਤਿਵਾਦ ਦੀ ਸੂਚੀ ’ਚੋਂ ਹਟਾ ਸਕਦਾ ਹੈ ਰੂਸ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿਊਕੈਸਲ (ਬਰਤਾਨੀਆ), 21 ਅਪਰੈਲ
ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਰੂਸ ਫਿਲਹਾਲ ਤਾਲਿਬਾਨ ਨੂੰ ਅਤਿਵਾਦੀ ਸੰਗਠਨਾਂ ਦੀ ਸੂਚੀ ’ਚੋਂ ਹਟਾਉਣ ’ਤੇ ਵਿਚਾਰ ਕਰ ਰਿਹਾ ਹੈ। ਇਸ ਸਬੰਧ ’ਚ ਹਾਲਾਂਕਿ ਕੋਈ ਆਖਰੀ ਫ਼ੈਸਲਾ ਨਹੀਂ ਲਿਆ ਗਿਆ ਹੈ ਪਰ ਉਨ੍ਹਾਂ ਦੀ ਵਧਦੀ ਨੇੜਤਾ ਦਾ ਇੱਕ ਸੰਕੇਤ ਮਈ ’ਚ ਰੂਸ ਦੇ ਕਜ਼ਾਨ ਸ਼ਹਿਰ ’ਚ ਕਰਵਾਏ ਜਾਣ ਵਾਲੇ ਕੌਮਾਂਤਰੀ ਆਰਥਿਕ ਸਮਾਗਮ ਲਈ ਤਾਲਿਬਾਨ ਦਾ ਸੱਦਾ ਹੈ। ਰੂਸ ਦੇ ਰਾਸ਼ਟਰਪਤੀ ਦਫ਼ਤਰ ਕਰੈਮਲਿਨ ਨੇ ਪਹਿਲਾਂ ਵੀ ਤਾਲਿਬਾਨ ਨਾਲ ਚਰਚਾ ਸ਼ੁਰੂ ਕੀਤੀ ਸੀ ਅਤੇ ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਕੰਟਰੋਲ ਕੀਤਾ ਤਾਂ ਰੂਸ ਇੱਕ ਕੂਟਨੀਤਕ ਨੂੰ ਮਾਨਤਾ ਦੇਣ ਵਾਲੇ ਕੁਝ ਮੁਲਕਾਂ ’ਚੋਂ ਇੱਕ ਸੀ। ਅਫ਼ਗਾਨਿਸਤਾਨ ਦੇ ਸਿਆਸੀ ਤੇ ਆਰਥਿਕ ਸੰਕਟ ਅਤੇ ਯੂਕਰੇਨ ਜੰਗ ਕਾਰਨ ਰੂਸ ’ਤੇ ਪੱਛਮੀ ਪਾਬੰਦੀਆਂ ਦਾ ਮਤਲਬ ਹੈ ਕਿ ਦੋਵਾਂ ਪੱਖਾਂ ਨੂੰ ਮਜ਼ਬੂਤ ਰਿਸ਼ਤਿਆਂ ਤੋਂ ਕੁਝ ਹਾਸਲ ਕਰਨਾ ਪਵੇਗਾ। ਰੂਸ ਨੇ ਖੁਦ ਨੂੰ ਇੱਕ ਸ਼ਾਂਤੀ ਦੂਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਦੇ ਰੂਪ ਵਿੱਚ ਅਫ਼ਗਾਨਿਸਤਾਨ ਸਰਕਾਰ ਤੇ ਤਾਲਿਬਾਨ ਵਿਚਾਲੇ ਗੱਲਬਾਤ ਲਈ 2017 ’ਚ ਇੱਕ ਖੇਤਰੀ ਪਹਿਲ ਸ਼ੁਰੂ ਕੀਤੀ ਸੀ। ਇਨ੍ਹਾਂ ਵਾਰਤਾਵਾਂ ਦਾ ਮਕਸਦ ਅਫ਼ਗਾਨਿਸਤਾਨ ਸੰਕਟ ਦਾ ਹੱਲ ਕੱਢਣਾ ਸੀ। ਅਫ਼ਗਾਨਿਸਤਾਨ ’ਤੇ ਕਬਜ਼ੇ ਮਗਰੋਂ ਕਿਸੇ ਵੀ ਮੁਲਕ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ। ਤਾਲਿਬਾਨ ਚਾਹੁੰਦਾ ਹੈ ਕਿ ਕੌਮਾਂਤਰੀ ਪਾਬੰਦੀਆਂ ਵਾਪਸ ਲਈਆਂ ਜਾਣ ਅਤੇ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਛੱਡੀਆਂ ਜਾਣ ਤਾਂ ਜੋ ਦੇਸ਼ ਦੇ ਆਰਥਿਕ ਵਿਕਾਸ ’ਚ ਮਦਦ ਮਿਲ ਸਕੇ। -ਏਜੰਸੀ

Advertisement

Advertisement
Author Image

sukhwinder singh

View all posts

Advertisement
Advertisement
×