ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕ੍ਰੀਮੀਆ ’ਚ ਪੁਲ ’ਤੇ ਹਮਲੇ ਲਈ ਰੂਸ ਨੇ ਯੂਕਰੇਨ ਨੂੰ ਦੋਸ਼ੀ ਠਹਿਰਾਇਆ

07:17 AM Jul 18, 2023 IST
ਯੂਕਰੇਨੀ ਹਮਲੇ ’ਚ ਨੁਕਸਾਨੇ ਗਏ ਪੁਲ ’ਤੇ ਖਡ਼੍ਹੇ ਜਾਂਚ ਏਜੰਸੀ ਦੇ ਅਧਿਕਾਰੀ। -ਫੋਟੋ: ਪੀਟੀਆਈ

ਮਾਸਕੋ, 17 ਜੁਲਾਈ
ਕ੍ਰੀਮੀਆ ਨੂੰ ਰੂਸ ਨਾਲ ਜੋੜਨ ਵਾਲੇ ਅਹਿਮ ਪੁਲ ’ਤੇ ਧਮਾਕੇ ਮਗਰੋਂ ਆਵਾਜਾਈ ਰੋਕ ਦਿੱਤੀ ਗਈ ਹੈ। ਰੂਸ ਨੇ ਪੁਲ ’ਤੇ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਧਮਾਕੇ ’ਚ ਜੋੜੇ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਧੀ ਜ਼ਖ਼ਮੀ ਹੋ ਗਈ। ਕੇਰਸ਼ ਪੁਲ ’ਤੇ ਪਹਿਲਾਂ ਰੇਲ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ ਸਨ ਪਰ ਕਰੀਬ ਛੇ ਘੰਟਿਆਂ ਮਗਰੋਂ ਰੇਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਰੂਸੀ ਅਤਿਵਾਦ ਵਿਰੋਧੀ ਕਮੇਟੀ ਨੇ ਕਿਹਾ ਕਿ ਇਹ ਹਮਲਾ ਯੂਕਰੇਨ ਦੇ ਦੋ ਸਮੁੰਦਰੀ ਡਰੋਨਾਂ ਨੇ ਕੀਤਾ ਸੀ। ਯੂਕਰੇਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਕਬੂਲੀ ਹੈ। ਇਹ ਪੁਲ ਪਿਛਲੇ ਸਾਲ ਅਕਤੂਬਰ ’ਚ ਇਕ ਟਰੱਕ ’ਚ ਰੱਖੇ ਬੰਬ ਦੇ ਧਮਾਕੇ ਕਰਨ ਨੁਕਸਾਨਿਆ ਗਿਆ ਸੀ ਤੇ ਉਸ ਦੀ ਮੁਰੰਮਤ ’ਚ ਕਈ ਮਹੀਨੇ ਲੱਗ ਗਏ ਸਨ। ਕ੍ਰੀਮੀਆ 24 ਆਨਲਾਈਨ ਨਿਊਜ਼ ਚੈਨਲ ਵੱਲੋਂ ਨਸ਼ਰ ਵੀਡੀਓ ’ਚ ਪੁਲ ਦਾ ਇਕ ਲਟਿਕਆ ਹੋਇਆ ਦਿਖ ਰਿਹਾ ਹੈ ਪਰ ਇਸ ਦਾ ਕੋਈ ਸੰਕੇਤ ਨਹੀਂ ਮਿਲਿਆ ਕਿ ਉਸ ਦਾ ਕੋਈ ਹਿੱਸਾ ਪਾਣੀ ’ਚ ਡਿੱਗਿਆ ਹੈ। ਰੂਸੀ ਉਪ ਪ੍ਰਧਾਨ ਮੰਤਰੀ ਮਰਾਤ ਖੁਸਨੂਲਨਿ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਮਾਸਕੋ ਨੇ ਕਿਹਾ ਕਿ ਇਹ ਦਹਿਸ਼ਤੀ ਕਾਰਵਾਈ ਹੈ ਤੇ ਉਨ੍ਹਾਂ ਯੂਕਰੇਨੀ ਟਿਕਾਣਿਆਂ ’ਤੇ ਹਮਲੇ ਤੇਜ਼ ਕਰਨ ਦਾ ਅਹਿਦ ਲਿਆ ਹੈ। ਰੂਸੀ ਸੁਰੱਖਿਆ ਕਾਊਂਸਿਲ ਦੇ ਉਪ ਮੁਖੀ ਦਮਿੱਤਰੀ ਮੈਦਵੇਦੇਵ ਨੇ ਯੂਕਰੇਨੀ ਸਰਕਾਰ ਨੂੰ ਦਹਿਸ਼ਤੀ ਜਥੇਬੰਦੀ ਕਰਾਰ ਦਿੱਤਾ ਹੈ। -ਏਪੀ

Advertisement

ਯੂਕਰੇਨ ਨੂੰ ਅਨਾਜ ਸਪਲਾਈ ਦੀ ਆਗਿਆ ਸਬੰਧੀ ਸੌਦੇ ’ਤੇ ਰੂਸ ਨੇ ਰੋਕ ਲਾਈ

ਲੰਡਨ: ਰੂਸ ਨੇ ਜੰਗ ਦੌਰਾਨ ਯੂਕਰੇਨ ਨੂੰ ਅਫ਼ਰੀਕਾ, ਮੱਧ-ਪੂਰਬ ਅਤੇ ਏਸ਼ੀਆ ਤੱਕ ਅਨਾਜ ਭੇਜਣ ਦੀ ਇਜਾਜ਼ਤ ਦੇਣ ਸਬੰਧੀ ਸੌਦੇ ’ਤੇ ਸੋਮਵਾਰ ਨੂੰ ਰੋਕ ਲਗਾ ਦਿੱਤੀ ਹੈ। ਰੂਸੀ ਰਾਸ਼ਟਰਪਤੀ ਦਫ਼ਤਰ ਦੇ ਤਰਜਮਾਨ ਦਮਿੱਤਰੀ ਪੇਸਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੌਦੇ ’ਤੇ ਰੋਕ ਲਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਰੂਸ ਦੀ ਮੰਗ ਪੂਰੀ ਹੋਣ ਮਗਰੋਂ ਹੀ ਉਹ ਇਸ ਸੌਦੇ ਤੋਂ ਰੋਕ ਹਟਾਏਗਾ। ਪੇਸਕੋਵ ਨੇ ਕਿਹਾ,‘‘ਜਦੋਂ ਰੂਸ ਨਾਲ ਸਬੰਧਤ ਕਾਲਾ ਸਾਗਰ ਸਮਝੌਤੇ ਨੂੰ ਲਾਗੂ ਕੀਤਾ ਜਾਵੇਗਾ ਤਾਂ ਉਹ ਫੌਰੀ ਇਸ ਸੌਦੇ ਤੋਂ ਰੋਕ ਹਟਾ ਲੈਣਗੇ।’’ ਰੂਸ ਨੇ ਸ਼ਿਕਾਇਤ ਕੀਤੀ ਹੈ ਕਿ ਜਹਾਜ਼ਰਾਨੀ ਅਤੇ ਬੀਮੇ ’ਤੇ ਪਾਬੰਦੀ ਕਾਰਨ ਉਸ ਦੇ ਅਨਾਜ ਅਤੇ ਖਾਦਾਂ ਦੀ ਬਰਾਮਦਗੀ ’ਚ ਅੜਿੱਕੇ ਪੈਦਾ ਹੋਏ ਹਨ। ਅੰਕੜਿਆਂ ਮੁਤਾਬਕ ਰੂਸ ਨੇ ਰਿਕਾਰਡ ਕਣਕ ਅਤੇ ਖਾਦਾਂ ਦੀ ਬਰਾਮਦਗੀ ਕੀਤੀ ਹੈ। -ਏਪੀ

Advertisement
Advertisement
Tags :
ਹਮਲੇਕ੍ਰੀਮੀਆਠਹਿਰਾਇਆਦੋਸ਼ੀਯੂਕਰੇਨ
Advertisement