ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ਵੱਲੋਂ ਕੀਵ ’ਤੇ ਡਰੋਨਾਂ, ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ

07:43 AM Sep 03, 2024 IST
ਰੂਸੀ ਹਮਲੇ ਕਾਰਨ ਯੂਨੀਵਰਸਿਟੀ ਦੀ ਇੱਕ ਇਮਾਰਤ ਵਿੱਚ ਲੱਗੀ ਅੱਗ ਬੁਝਾਉਂਦੇ ਹੋਏ ਮੁਲਾਜ਼ਮ। -ਫੋਟੋ: ਰਾਇਟਰਜ਼

ਕੀਵ, 2 ਸਤੰਬਰ
ਯੂਕਰੇਨੀ ਹਵਾਈ ਸੈਨਾ ਨੇ ਅੱਜ ਕਿਹਾ ਕਿ ਰੂਸ ਨੇ ਅੱਧੀ ਰਾਤ ਨੂੰ ਕੀਵ ’ਤੇ ਡਰੋਨਾਂ, ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਕੀਤੇ ਹਨ। ਇਹ ਹਮਲੇ ਅਜਿਹੇ ਮੌਕੇ ਕੀਤੇ ਗਏ ਹਨ, ਜਦੋਂ ਯੂਕਰੇਨੀ ਬੱਚੇ ਗਰਮੀ ਦੀਆਂ ਛੁੱਟੀਆਂ ਮੁੱਕਣ ਮਗਰੋਂ ਵਾਪਸ ਸਕੂਲ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ। ਸੋਮਵਾਰ ਵੱਡੇ ਤੜਕੇ ਲੜੀਵਾਰ ਕਈ ਧਮਾਕਿਆਂ ਨਾਲ ਯੂਕਰੇਨੀ ਰਾਜਧਾਨੀ ਹਿਲ ਗਈ। ਯੂਕਰੇਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਿਜ਼ਾਈਲਾਂ ਤੇ ਡਰੋਨਾਂ ਦਾ ਮਲਬਾ ਲਗਪਗ ਕੀਵ ਦੇ ਹਰ ਜ਼ਿਲ੍ਹੇ ਵਿਚ ਡਿੱਗਿਆ, ਜਿਸ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਤੇ ਦੋ ਕਿੰਡਰਗਾਰਟਨਾਂ ਨੂੰ ਨੁਕਸਾਨ ਪੁੱਜਾ ਹੈ। ਪਿਛਲੇ 900 ਦਿਨਾਂ ਤੋਂ ਜਾਰੀ ਜੰਗ ਦਰਮਿਆਨ ਦੋਵੇਂ ਧਿਰਾਂ ਮੈਦਾਨ ਛੱਡਣ ਲਈ ਤਿਆਰ ਨਹੀਂ ਤੇ ਨਾ ਹੀ ਜੰਗਬੰਦੀ ਲਈ ਦੋਵੇਂ ਧਿਰਾਂ ਗੱਲਬਾਤ ਦੀ ਮੇਜ਼ ਵੱਲ ਵਧੀਆਂ ਹਨ। ਯੂਕਰੇਨ ਜਿੱਥੇ ਰੂਸ ਦੇ ਕੁਰਸਕ ਖੇਤਰ ਵਿਚ ਦਾਖ਼ਲ ਹੋ ਗਿਆ ਹੈ, ਉਥੇ ਰੂਸੀ ਫੌਜ ਪੂਰਬੀ ਯੂਕਰੇਨ ਵਿਚ ਡੋਨੇਤਸਕ ਖੇਤਰ ਦੇ ਧੁਰ ਅੰਦਰ ਤੱਕ ਆ ਗਈ ਹੈ। ਰੂਸੀ ਹਵਾਈ ਸੈਨਾ ਨੇ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨ ਰਾਤ ਨੂੰ 158 ਯੂਕਰੇਨੀ ਡਰੋਨ ਫੁੰਡਣ ਦਾ ਦਾਅਵਾ ਕੀਤਾ ਹੈ। ਰੱਖਿਆ ਮੰਤਰਾਲੇੇ ਨੇ ਕਿਹਾ ਕਿ ਇਨ੍ਹਾਂ ਵਿਚੋਂ ਦੋ ਡਰੋਨ ਮਾਸਕੋ ਤੇ ਨੌਂ ਰਾਜਧਾਨੀ ਨੇੜਲੇ ਖੇਤਰਾਂ ਵਿਚ ਸਨ। ਰੂਸ ਨੇ ਜਵਾਬੀ ਕਾਰਵਾਈ ਵਿਚ ਵੱਖ ਵੱਖ ਤਰ੍ਹਾਂ ਦੀਆਂ 35 ਮਿਜ਼ਾਈਲਾਂ ਤੇ 26 ਸ਼ਾਹਿਦ ਡਰੋਨ ਯੂਕਰੇਨ ਵੱਲ ਦਾਗ਼ੇ ਹਨ। ਯੂਕਰੇਨੀ ਹਵਾਈ ਸੈਨਾ ਨੇ 13 ਕਰੂਜ਼ ਮਿਜ਼ਾਈਲਾਂ ਤੇ 20 ਡਰੋਨ ਸੁੱਟ ਲੈਣ ਦਾ ਦਾਅਵਾ ਕੀਤਾ ਹੈ। -ਏਪੀ

Advertisement

Advertisement