ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ਵੱਲੋਂ ਸੂਮੀ ਸ਼ਹਿਰ ਦੇ ਮੈਡੀਕਲ ਸੈਂਟਰ ’ਤੇ ਹਮਲਾ, 8 ਹਲਾਕ

07:56 AM Sep 29, 2024 IST
ਯੂਕਰੇਨ ਦੇ ਸੂਮੀ ਸ਼ਹਿਰ ’ਤੇ ਡਰੋਨ ਹਮਲਿਆਂ ’ਚ ਨੁਕਸਾਨੇ ਮੈਡੀਕਲ ਸੈਂਟਰ ਦੀ ਬਾਹਰੀ ਝਲਕ। -ਫੋਟੋ: ਰਾਇਟਰਜ਼

ਕੀਵ, 28 ਸਤੰਬਰ
ਰੂਸ ਵੱਲੋਂ ਅੱਜ ਸਵੇਰੇ ਉੱਤਰ-ਪੂਰਬੀ ਯੂਕਰੇਨੀ ਸ਼ਹਿਰ ਸੂਮੀ ਦੇ ਮੈਡੀਕਲ ਸੈਂਟਰ ’ਤੇ ਕੀਤੇ ਉਪਰੋਥੱਲੀ ਦੋ ਹਮਲਿਆਂ ਵਿਚ ਅੱਠ ਵਿਅਕਤੀ ਮਾਰੇ ਗਏ। ਯੂਕਰੇਨ ਦੇ ਗ੍ਰਹਿ ਮੰਤਰੀ ਇਹੋਰ ਕਲਾਈਮੈਂਕੋ ਨੇ ਕਿਹਾ ਕਿ ਪਹਿਲੇ ਹਮਲੇ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ ਇਸ ਦੌਰਾਨ ਜਦੋਂ ਮਰੀਜ਼ਾਂ ਤੇ ਹੋਰ ਸਟਾਫ਼ ਨੂੰ ਮੈਡੀਕਲ ਸੈਂਟਰ ’ਚੋਂ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਰੂਸ ਨੇ ਦੂਜਾ ਹਵਾਈ ਹਮਲਾ ਕਰ ਦਿੱਤਾ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਹਮਲਿਆਂ ਲਈ ਡਰੋਨ ਵਰਤੇ ਗਏ। ਸੂਮੀ ਸ਼ਹਿਰ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਓਲੈਕਸੀ ਦਰੋਜ਼ਦੈਂਕੋ ਨੇ ਕਿਹਾ ਕਿ ਦੂਜੇ ਹਮਲੇ ਵਿਚ 11 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸੂਮੀ, ਰੂਸ ਦੇ ਕੁਰਸਕ ਖਿੱਤੇ ਤੋਂ 20 ਮੀਲ (32 ਕਿਲੋਮੀਟਰ) ਦੀ ਦੂਰੀ ’ਤੇ ਹੈ, ਜਿੱਥੇ ਯੂਕਰੇਨੀ ਫੌਜਾਂ 6 ਅਗਸਤ ਤੋਂ ਤਾਇਨਾਤ ਹਨ ਤਾਂ ਕਿ ਯੂਕਰੇਨ ਵਿਚ ਮੂਹਰਲੇ ਮੋਰਚਿਆਂ ਤੋਂ ਕਰੈਮਲਿਨ ਦੀ ਫੌਜ ਦਾ ਧਿਆਨ ਵੰਡਾਇਆ ਜਾ ਸਕੇ। ਉਧਰ ਯੂਕਰੇਨੀ ਹਵਾਈ ਫੌਜ ਨੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਨੂੰ 73 ਰੂਸੀ ਡਰੋਨਾਂ ਵਿਚੋਂ 69 ਤੇ ਦੋ ਮਿਜ਼ਾਈਲਾਂ ਸੁੱਟ ਲੈਣ ਦਾ ਦਾਅਵਾ ਕੀਤਾ ਹੈ। -ਏਪੀ

Advertisement

ਦਾਗ਼ਿਸਤਾਨ ਦੇ ਗੈਸ ਸਟੇਸ਼ਨ ’ਤੇ ਧਮਾਕੇ ’ਚ 13 ਮੌਤਾਂ

ਮਾਸਕੋ: ਰੂਸ ਦੇ ਦੱਖਣੀ ਖਿੱਤੇ ਦਾਗ਼ਿਸਤਾਨ ਵਿਚ ਗੈਸ ਸਟੇਸ਼ਨ ਵਿਚ ਹੋਏ ਧਮਾਕੇ ਵਿਚ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਖੇਤਰੀ ਰਾਜਧਾਨੀ ਮਖ਼ਾਸ਼ਕਾਲਾ ਦੇ ਬਾਹਰਵਾਰ ਹੋਏ ਧਮਾਕੇ ਵਿਚ ਪੂਰੇ ਸਰਵਿਸ ਸਟੇਸ਼ਨ ਤੇ ਇਸ ਦੇ ਕੈਫੇਟੈਰੀਆ ਨੂੰ ਅੱਗ ਲੱਗ ਗਈ। ਰੂਸ ਦੇ ਹੰਗਾਮੀ ਹਾਲਾਤ ਬਾਰੇ ਮੰਤਰਾਲੇ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਮਖ਼ਾਸ਼ਕਾਲਾ ਰਾਜਧਾਨੀ ਮਾਸਕੋ ਤੋਂ 1600 ਕਿਲੋਮੀਟਰ ਦੂਰ ਦੱਖਣ ਵਿਚ ਹੈ। ਸਥਾਨਕ ਅਥਾਰਿਟੀਜ਼ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਏਪੀ

Advertisement
Advertisement