ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ਵੱਲੋਂ ਕੀਵ ’ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ

07:17 AM Dec 12, 2023 IST
ਰੂਸੀ ਹਮਲੇ ਮਗਰੋਂ ਨੁਕਸਾਨੇ ਘਰਾਂ ਦੇ ਮਲਬੇ ਦੀ ਜਾਂਚ ਕਰਦਾ ਹੋਇਆ ਯੂਕਰੇਨੀ ਫੌਜੀ। -ਫੋਟੋ: ਏਪੀ

ਪੂਤਿਨ ਦੇ ਨੇੜਲੇ ਭਾਈਵਾਲ ਹੰਗਰੀ ਦੇ ਰਾਸ਼ਟਰਪਤੀ ਨੂੰ ਮਿਲੇ ਜ਼ੈਲੇਂਸਕੀ

ਕੀਵ, 11 ਦਸੰਬਰ
ਰੂਸ ਨੇ ਅੱਜ ਤੜਕੇ ਕੀਵ ’ਤੇ ਅੱਠ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਜਿਨ੍ਹਾਂ ਨੂੰ ਯੂਕਰੇਨੀ ਸੈਨਾ ਨੇ ਹਵਾ ’ਚ ਹੀ ਫੁੰਡ ਦਿੱਤਾ। ਉਂਜ ਛੱਰ੍ਹੇ ਲੱਗਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਦਕਿ ਤਿੰਨ ਹੋਰ ਸਦਮੇ ’ਚ ਹਨ। ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਇਹੋਰ ਕਲਾਈਮੇਂਕੋ ਨੇ ਕਿਹਾ ਕਿ ਮਿਜ਼ਾਈਲਾਂ ਦਾ ਮਲਬਾ ਪੂਰਬੀ ਕੀਵ ਦੇ ਦਾਰਨਿਟਸਕੀ ਜ਼ਿਲ੍ਹੇ ’ਚ ਡਿੱਗਿਆ ਅਤੇ ਕਿਸੇ ਨੂੰ ਨੁਕਸਾਨ ਨਹੀਂ ਪੁੱਜਾ। ਉਂਜ ਧਮਾਕਿਆਂ ਕਾਰਨ ਰਾਜਧਾਨੀ ’ਚ ਇਕ ਘਰ ਦੀਆਂ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਮਲੇ ਕਾਰਨ 120 ਘਰਾਂ ’ਚ ਬਿਜਲੀ ਬੰਦ ਹੋ ਗਈ। ਕੀਵ ’ਤੇ ਸੋਮਵਾਰ ਨੂੰ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਅਰਜਨਟੀਨਾ ਦੇ ਨਵੇਂ ਰਾਸ਼ਟਰਪਤੀ ਜੇਵੀਅਰ ਮਿਲੇਈ ਦੇ ਸਹੁੰ ਚੁੱਕ ਸਮਾਗਮ ’ਚ ਹਾਜ਼ਰੀ ਭਰ ਰਹੇ ਸਨ। ਯੂਕਰੇਨ ਆਗੂ ਦਾ ਲਾਤੀਨੀ ਅਮਰੀਕੀ ਮੁਲਕ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ। ਸਮਾਗਮ ਦੌਰਾਨ ਉਹ ਉਰੂਗੁਏ, ਪੈਰਾਗੁਏ ਅਤੇ ਇਕੁਆਡੋਰ ਦੇ ਰਾਸ਼ਟਰਪਤੀਆਂ ਨੂੰ ਵੀ ਮਿਲੇ। ਉਹ ਹੰਗਰੀ ਦੇ ਆਗੂ ਵਿਕਟਰ ਓਰਬਾਨ ਨਾਲ ਗੱਲਬਾਤ ਕਰਦੇ ਵੀ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਯੂਰੋਪ ’ਚ ਨੇੜਲਾ ਭਾਈਵਾਲ ਮੰਨਿਆ ਜਾਂਦਾ ਹੈ। -ਏਪੀ

Advertisement

Advertisement