For the best experience, open
https://m.punjabitribuneonline.com
on your mobile browser.
Advertisement

ਰੂਸ: ਅੰਗਾਰਾ-ਏ5 ਰਾਕੇਟ ਦੀ ਪਰਖ ਦੂਜੀ ਵਾਰ ਰੱਦ

07:07 AM Apr 11, 2024 IST
ਰੂਸ  ਅੰਗਾਰਾ ਏ5 ਰਾਕੇਟ ਦੀ ਪਰਖ ਦੂਜੀ ਵਾਰ ਰੱਦ
ਵੋਸਤੋਚਨੀ ਸਪੇਸਪੋਰਟ ’ਤੇ ਲਾਂਚਿੰਗ ਲਈ ਲਿਆਂਦਾ ਗਿਆ ਅੰਗਾਰਾ-ਏ5 ਰਾਕੇਟ। -ਫੋਟੋ: ਏਪੀ
Advertisement

ਮਾਸਕੋ, 10 ਅਪਰੈਲ
ਰੂਸ ਦੇ ਦੁਰੇਡੇ ਪੂਰਬੀ ਪੁਲਾੜ ਕੰਪਲੈਕਸ ਤੋਂ ਭਾਰੀ ਵਜ਼ਨ ਲਿਜਾਣ ’ਚ ਸਮਰੱਥ ਇੱਕ ਨਵੇਂ ਰਾਕੇਟ ਨੂੰ ਪਰਖਣ ਦੀ ਦੂਜੀ ਕੋਸ਼ਿਸ਼ ਅੱਜ ਰੱਦ ਕਰਨੀ ਪਈ। ਵੋਸਤੋਚਨੀ ਸਪੇਸਪੋਰਟ ਤੋਂ ਅੰਗਾਰਾ-ਏ5 ਰਾਕੇਟ ਦੀ ਪਰਖ ਆਪਣੇ ਤੈਅ ਸਮੇਂ 9.00 ਵਜੇ (ਜੀਐੱਮਟੀ) ਤੋਂ ਲਗਪਗ ਦੋ ਘੰਟੇ ਪਹਿਲਾਂ ਰੱਦ ਕਰ ਦਿੱਤੀ ਗਈ। ਸਰਕਾਰੀ ਖ਼ਬਰ ਏਜੰਸੀ ਆਰਆਈਏ-ਨੋਵੋਸਤੀ ਨੇ ਕਿਹਾ ਕਿ ਇਸ ਦਾ ਕਾਰਨ ਰਾਕੇਟ ਦੇ ਕੇਂਦਰੀ ਬਲਾਕ ਦੇ ਆਕੀਡਾਈਜ਼ਰ ਟੈਂਕ ਦੀ ਦਬਾਅ ਪ੍ਰਣਾਲੀ ਦਾ ਫ਼ੇਲ੍ਹ ਹੋਣਾ ਸੀ।
ਕੌਮੀ ਪੁਲਾੜ ਏਜੰਸੀ ਰੋਸਕੌਸਮੌਸ ਨੇ ਕਿਹਾ ਕਿ ਅਗਲੀ ਪ੍ਰੀਖਣ ਕੋਸ਼ਿਸ਼ ਘੱਟੋ-ਘੱਟ ਇੱਕ ਦਿਨ ਲਈ ਮੁਲਤਵੀ ਰਹੇਗੀ। ਰੋਸਕੌਸਮੌਸ ਮੁਖੀ ਯੂਰੀ ਬੋਰਿਸੋਵ ਨੇ ਆਖਿਆ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਹਿਲੀ ਕੋਸ਼ਿਸ਼ ਅਸਫਲ ਹੋ ਗਈ ਸੀ ਜਦੋਂ ਆਟੋਮੈਟਿਕ ਸੁਰੱਖਿਆ ਪ੍ਰਣਾਲੀ ਨੇ ਆਕਸੀਡਾਈਜ਼ਰ ਟੈਂਕ ਦਬਾਅ ਪ੍ਰਣਾਲੀ ’ਚ ਤਕਨੀਕੀ ਖਰਾਬੀ ਦਰਜ ਕੀਤੀ ਸੀ। ਇਹ ਅੰਗਾਰਾ-ਏ5 ਦੀ ਚੌਥੀ ਪਰਖ ਕੀਤੀ ਜਾਣੀ ਸੀ। -ਏਪੀ

Advertisement

Advertisement
Author Image

joginder kumar

View all posts

Advertisement
Advertisement
×