ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੇਂਡੂ ਮਜ਼ਦੂਰਾਂ ਨੇ ‘ਆਪ’ ਉਮੀਦਵਾਰ ਨੂੰ ਪੁੱਛੇ ਸੁਆਲ

11:02 AM May 27, 2024 IST
ਪਿੰਡ ਲੁਬਾਣਾ ਵਿੱਚ ਡਾ. ਬਲਬੀਰ ਸਿੰਘ ਤੋਂ ਸੁਆਲ ਪੁੱਛਦੇ ਹੋਏ ਮਜ਼ਦੂਰ।

ਜੈਸਮੀਨ ਭਾਰਦਵਾਜ
ਨਾਭਾ, 26 ਮਈ
ਇੱਥੋਂ ਨੇੜਲੇ ਪਿੰਡ ਲੁਬਾਣਾ ਵਿੱਚ ਚੋਣ ਪ੍ਰਚਾਰ ਲਈ ਪੁੱਜੇ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਪੇਂਡੂ ਮਜ਼ਦੂਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅੱਜ ਬਲਬੀਰ ਸਿੰਘ ਦੀ ਰੈਲੀ ਲਈ ਕਈ ਪਿੰਡਾਂ ਵਿੱਚ ਮਨਰੇਗਾ ਦੇ ਕੰਮ ਤੋਂ ਜਬਰੀ ਛੁੱਟੀ ਕਰ ਦਿੱਤੀ ਗਈ, ਜਿਸ ਕਰਕੇ ਉਨ੍ਹਾਂ ਦੀ ਦਿਹਾੜੀ ਦਾ ਨੁਕਸਾਨ ਹੋਇਆ। ਪਿੰਡ ਵਾਸੀ ਕ੍ਰਿਸ਼ਨ ਸਿੰਘ ਨੇ ਡਾ. ਬਲਬੀਰ ਦੇ ਭਾਸ਼ਣ ਨੂੰ ਰੋਕਦਿਆਂ ਸੁਆਲ ਕਰਨਾ ਚਾਹਿਆ ਤਾਂ ਪਹਿਲਾਂ ਤਾਂ ਉਸ ਨੂੰ ਬੋਲਣ ਨਾ ਦਿੱਤਾ ਗਿਆ ਪਰ ਜਦੋਂ ਕ੍ਰਿਸ਼ਨ ਨਾਲ ਵੱਡੀ ਗਿਣਤੀ ਪਿੰਡ ਵਾਸੀ ਉੱਠ ਕੇ ਜਾਣ ਲੱਗੇ ਤਾਂ ਕ੍ਰਿਸ਼ਨ ਨੂੰ ਮੰਚ ’ਤੇ ਸੱਦ ਲਿਆ ਗਿਆ। ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡਿਆ ’ਤੇ ਵਾਇਰਲ ਹੋਈ ਹੈ।
ਕ੍ਰਿਸ਼ਨ ਨੇ ਇਤਰਾਜ਼ ਉਠਾਇਆ ਕਿ ‘ਆਪ’ ਉਮੀਦਵਾਰ ਦੀ ਰੈਲੀ ਕਾਰਨ ਅੱਠ ਪਿੰਡਾਂ ਦੇ 400 ਮਜ਼ਦੂਰਾਂ ਦਾ ਮਨਰੇਗਾ ਦਾ ਕੰਮ ਬੰਦ ਕੀਤਾ ਗਿਆ ਤਾਂ ਕਿ ਪ੍ਰੋਗਰਾਮ ਵਿੱਚ ਭੀੜ ਹੋ ਸਕੇ। ਉਸ ਨੇ ਸੁਆਲ ਕੀਤਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਮਨਰੇਗਾ ਵਿਚ ਕੰਮ ਨਾ ਦੇਣ ਅਤੇ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਭੱਤੇ ਦੇ ਕਾਨੂੰਨੀ ਹੱਕ ਤੋਂ ਵਾਂਝੇ ਕਿਉਂ ਰੱਖਿਆ ਹੋਇਆ ਹੈ।
ਕੈਬਨਿਟ ਮੰਤਰੀ ਡਾ. ਬਲਬੀਰ ਨੇ ਜਵਾਬ ਦਿੰਦਿਆਂ ਕਿਹਾ ਕਿ ਮਨਰੇਗਾ ਕੇਂਦਰ ਦੀ ਸਕੀਮ ਹੈ ਤੇ ਪੰਜਾਬ ਸਰਕਾਰ ਨੇ ਬੇਰੁਜ਼ਗਾਰੀ ਲਈ ਕੋਈ ਫੰਡ ਨਹੀਂ ਰੱਖਣਾ ਹੁੰਦਾ। ਇਸ ’ਤੇ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਸੈਂਕੜੇ ਖਬਰਾਂ ਲੱਗੀਆਂ ਹਨ, ਧਰਨੇ ਲੱਗੇ ਹਨ, ਜਿਸ ਪਿੱਛੋਂ ਪੇਂਡੂ ਵਿਭਾਗ ਨੇ ਸੂਬੇ ਦੇ ਵਿੱਤ ਵਿਭਾਗ ਕੋਲੋਂ 10 ਲੱਖ ਰੁਪਏ ਫੰਡ ਦੀ ਮੰਗ ਕੀਤੀ ਹੈ ਤੇ ਪੰਜਾਬ ਸਰਕਾਰ ਉਹ ਵੀ ਜਾਰੀ ਨਹੀਂ ਕਰ ਰਹੀ ਤੇ ਕਾਨੂੰਨ ਮੁਤਾਬਕ ਬੇਰੁਜ਼ਗਾਰੀ ਭੱਤਾ ਵੀ ਸੂਬਾ ਸਰਕਾਰ ਨੇ ਹੀ ਦੇਣਾ ਹੈ। ਇਸ ਤਰੀਕੇ ਗ੍ਰਾਮ ਸਭਾ ਅਤੇ ਪਿੰਡਾਂ ਦੇ ਕਈ ਹੋਰ ਮਸਲਿਆਂ ਉੱਪਰ ਲੰਮਾ ਸਮਾਂ ਬਹਿਸ ਹੁੰਦੀ ਰਹੀ।
ਹਾਲਾਂਕਿ ਡਾ. ਬਲਬੀਰ ਨੇ ਮਨਰੇਗਾ ਦਾ ਕੰਮ ਰੋਕਣ ਬਾਰੇ ਕੋਈ ਜੁਆਬ ਨਾ ਦਿੱਤਾ ਪਰ ਏਡੀਸੀ ਪਟਿਆਲਾ ਐੱਚਐੱਸ ਬੇਦੀ ਨੇ ਦੱਸਿਆ ਕਿ ਇਲਾਕੇ ਦੇ ਬੀਡੀਪੀਓ ਨੂੰ ਇਸ ਮਾਮਲੇ ਦੀ ਪੜਤਾਲ ਕਰਕੇ ਰਿਪੋਰਟ ਕਰਨ ਨੂੰ ਕਹਿ ਦਿੱਤਾ ਗਿਆ ਹੈ। ਦੂਜੇ ਪਾਸੇ ਮਨਰੇਗਾ ਸਬੰਧੀ ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੂੰ ਵੀ ਰਾਮਗੜ੍ਹ ਪਿੰਡ ਵਿਚ ਤਿੱਖੇ ਸੁਆਲਾਂ ਦਾ ਸਾਹਮਣਾ ਕਰਨਾ ਪਿਆ।

Advertisement

Advertisement