For the best experience, open
https://m.punjabitribuneonline.com
on your mobile browser.
Advertisement

ਅਤਿਵਾਦੀਆਂ ਨਾਲ ਮੁਕਾਬਲੇ ’ਚ ਪੇਂਡੂ ਸੁਰੱਖਿਆ ਗਾਰਡ ਹਲਾਕ

06:46 AM Apr 29, 2024 IST
ਅਤਿਵਾਦੀਆਂ ਨਾਲ ਮੁਕਾਬਲੇ ’ਚ ਪੇਂਡੂ ਸੁਰੱਖਿਆ ਗਾਰਡ ਹਲਾਕ
Advertisement

ਜੰਮੂ: ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਬਸੰਤਗੜ੍ਹ ਦੇ ਪਨਾਰਾ ਪਿੰਡ ’ਚ ਅੱਜ ਸਵੇਰੇ ਅਤਿਵਾਦੀਆਂ ਨਾਲ ਹੋਏ ਮੁਕਾਬਲੇ ’ਚ ਪੇਂਡੂ ਸੁਰੱਖਿਆ ਗਾਰਡ (ਵੀਡੀਜੀ) ਦੇ ਇੱਕ ਮੈਂਬਰ ਦੀ ਮੌਤ ਹੋ ਗਈ। ਅਤਿਵਾਦੀਆਂ ਦੀ ਭਾਲ ਲਈ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਤੇ ਵੀਡੀਜੀ ਦੀ ਟੀਮ ਦਾ ਅੱਜ ਸਵੇਰੇ ਕਰੀਬ ਪੌਣੇ ਅੱਠ ਵਜੇ ਅਤਿਵਾਦੀਆਂ ਨਾਲ ਮੁਕਾਬਲਾ ਹੋ ਗਿਆ। ਅੱਧੇ ਘੰਟੇ ਤੱਕ ਚੱਲੇ ਮੁਕਾਬਲੇ ਮਗਰੋਂ ਅਤਿਵਾਦੀ ਜੰਗਲ ਵੱਲ ਭੱਜ ਗਏ ਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਸ ਮੁਕਾਬਲੇ ’ਚ ਵੀਡੀਜੀ ਦਾ ਮੈਂਬਰ ਮੁਹੰਮਦ ਸ਼ਰੀਫ ਗੰਭੀਰ ਜ਼ਖ਼ਮੀ ਹੋ ਗਿਆ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੀਆਰਪੀਐੱਫ ਤੇ ਪੁਲੀਸ ਦੀਆਂ ਟੀਮਾਂ ਇਲਾਕੇ ’ਚ ਭੇਜੀਆਂ ਗਈਆਂ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×