For the best experience, open
https://m.punjabitribuneonline.com
on your mobile browser.
Advertisement

ਨਵੀਆਂ ਇਕਾਈਆਂ ਬਣਾਏਗੀ ਪੇਂਡੂ ਮਜ਼ਦੂਰ ਯੂਨੀਅਨ

06:51 AM Mar 11, 2024 IST
ਨਵੀਆਂ ਇਕਾਈਆਂ ਬਣਾਏਗੀ ਪੇਂਡੂ ਮਜ਼ਦੂਰ ਯੂਨੀਅਨ
ਮੀਟਿੰਗ ਕਰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਮਾਰਚ
ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੀ ਇਕੱਤਰਤਾ ਅੱਜ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਭੂੰਦੜੀ ਵਿੱਚ ਹੋਈ। ਜਥੇਬੰਦਕ ਸਕੱਤਰ ਡਾ. ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਮੀਟਿੰਗ ’ਚ ਸਭ ਤੋਂ ਪਹਿਲਾਂ ਪਟਿਆਲਾ ਵਿੱਚ ਪੀਐੱਸਯੂ (ਲਲਕਾਰ) ਦੀਆਂ ਦੋ ਸਰਗਰਮ ਕਾਰਕੁਨਾਂ ਬੇਅੰਤ ਕੌਰ ਅਤੇ ਨੇਹਾ ਦੇ ਸੜਕ ਹਾਦਸੇ ’ਚ ਗੰਭੀਰ ਜ਼ਖਮੀ ’ਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਗਈ। ਜਥੇਬੰਦੀ ਨੇ ਇਨ੍ਹਾਂ ਦੀ ਮਾਲੀ ਮਦਦ ਦਾ ਮਤਾ ਵੀ ਪਾਸ ਕੀਤਾ। ਇਸ ਤੋਂ ਬਾਅਦ ਜਥੇਬੰਦੀ ਦੀਆਂ ਇਕਾਈਆਂ ਨੂੰ ਮਜ਼ਬੂਤ ਕਰਨ ’ਤੇ ਨਵੀਆਂ ਇਕਾਈਆਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਰਾਜ ਮਿਸਤਰੀ ਮਜ਼ਦੂਰਾਂ ਦਾ ਮੁਫ਼ਤ ਬੀਮਾ ਕਰਨ ਅਤੇ ਹਾਦਸਾ ਹੋਣ ’ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਮੀਟਿੰਗ ’ਚ ਜਸਵੀਰ ਸਿੰਘ ਸੀਰਾ, ਮੱਖਣ ਸਿੰਘ, ਸਾਗਾ ਸਿੰਘ ਭੂੰਦੜੀ, ਮਹਿੰਦਰ ਸਿੰਘ, ਚੰਦ ਸਿੰਘ ਖੁਦਾਈ ਚੱਕ, ਬੱਗਾ ਸਿੰਘ ਰਾਣਕੇ, ਸੂਬਾ ਸਿੰਘ ਭੱਠਾ ਧੂਆ, ਚਮਕੌਰ ਸਿੰਘ ਘਮਣੇਵਾਲ, ਦਰਸ਼ਨ ਸਿੰਘ ਬਲੀਪੁਰ ਖੁਰਦ, ਜੇਠਾ ਸਿੰਘ ਤਲਵੰਡੀ ਨੌਆਬਾਦ, ਲਾਲ ਸਿੰਘ ਗੋਰਾਹੂਰ ਆਦਿ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×