ਰੂਪਨਗਰ: ਹੜ੍ਹ ’ਚ ਰੇਲਵੇ ਦਾ ਗੇਟਮੈਨ ਰੁੜਿਆ
11:49 AM Jul 11, 2023 IST
Advertisement
ਜਗਮੋਹਨ ਸਿੰਘ
ਰੂਪਨਗਰ, 11 ਜੁਲਾਈ
ਤੇਜ਼ ਬਾਰਸ਼ ਕਾਰਨ ਆਏ ਹੜ੍ਹ ’ਚ ਮੀਆਂਪੁਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਫਾਟਕ ਦਾ ਗੇਟਮੈਨ ਪਾਣੀ ਵਿੱਚ ਰੁੜ ਗਿਆ ਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਸਿੰਘ ਭਗਵੰਤਪੁਰ ਦੇ ਤਫਤੀਸ਼ੀ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਮੀਆਂਪੁਰ ਨੇੜੇ ਫਾਟਕ ਨੰਬਰ 15-ਸੀ ਤੇ’ ਤਾਇਨਾਤ ਦਨਿੇਸ਼ ਵਾਸੀ ਹਿਮਾਚਲ ਪ੍ਰਦੇਸ਼ 9 ਜੁਲਾਈ ਨੂੰ ਛੁੱਟੀ ਹੋਣ ਉਪਰੰਤ ਆਪਣੇ ਬਿਮਾਰ ਪਿਤਾ ਦਾ ਪਤਾ ਲੈਣ ਲਈ ਮੁਹਾਲੀ ਚੱਲਿਆ ਸੀ, ਜਦੋਂ ਉਹ ਸੈਮਰੌਕ ਵਰਲਡ ਸਕੂਲ ਸਿੰਘ ਨੇੜੇ ਪੁੱਜਿਆ ਤਾਂ ਲਿੰਕ ਸੜਕ ’ਤੇ ਪਾਣੀ ਨੂੰ ਪਾਰ ਕਰਦਿਆਂ ਉਹ ਕਾਰ ਸਮੇਤ ਰੁੜ੍ਹ ਗਿਆ। ਲਾਸ਼ ਬਰਾਮਦ ਹੋਣ ਉਪਰੰਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement
Advertisement