ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਪਨਗਰ ਪੁਲੀਸ ਨੇ ਨੂਰਪੁਰ ਬੇਦੀ ਦੇ ਦੁਕਾਨਦਾਰ ਨੂੰ ਲੁੱਟਣ ਵਾਲੇ ਗਰੋਹ ਦੇ 3 ਮੈਂਬਰ ਕਾਬੂ ਕੀਤੇ

06:14 PM Mar 28, 2024 IST

ਜਗਮੋਹਨ ਸਿੰਘ
ਰੂਪਨਗਰ, 28 ਮਾਰਚ
ਜ਼ਿਲ੍ਹਾ ਰੂਪਨਗਰ ਪੁਲੀਸ ਵੱਲੋਂ ਨੂਰਪੁਰ ਬੇਦੀ ਵਿਖੇ ਦੁਕਾਨਦਾਰ ਤੋਂ ਲੁੱਟ ਖੋਹ ਕਰਨ ਵਾਲੇ ਗਰੋਹ ਦੇ 3 ਮੈਂਬਰਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਰੂਪਨਗਰ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਕਨਫੈਕਸ਼ਨਰੀ ਅਤੇ ਮੋਬਾਈਲਾਂ ਦੀ ਦੁਕਾਨ ਦੇ ਮਾਲਕ ਮਨੋਜ ਕੁਮਾਰ ਜੋਸ਼ੀ ਵਾਸੀ ਨੁਰਪੁਰ ਬੇਦੀ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ 26 ਮਾਰਚ ਨੂੰ ਰਾਤ ਜਦੋਂ ਉਹ ਆਪਣੀ ਦੁਕਾਨ ਬੰਦ ਕਰਨ ਲਈ ਸਾਮਾਨ ਦੁਕਾਨ ਦੇ ਅੰਦਰ ਰੱਖ ਰਿਹਾ ਸੀ ਤਾਂ 4-5 ਵਿਅਕਤੀਆਂ ਨੇ ਦੁਕਾਨ ਅੰਦਰ ਵੜ ਕੇ ਉਸ ਦਾ .22 ਬੋਰ ਦਾ ਲਾਇਸੈਂਸੀ ਰਿਵਾਲਵਰ ਖੋਹ ਲਿਆ ਅਤੇ ਉਸ ਦੀ ਜੇਬ ਅਤੇ ਦੁਕਾਨ ਵਿੱਚੋਂ 19500 ਰੁਪਏ ਦੀ ਰਕਮ ਵੀ ਲੁੱਟ ਲਈ। ਇਸ ਸਬੰਧੀ ਕੇਸ ਦਰਜ ਕਰਨ ਉਪਰੰਤ ਸੀਆਈਏ ਸਟਾਫ ਰੂਪਨਗਰ ਦੇ ਇੰਚਾਰਜ ਮਨਫੂਲ ਅਤੇ ਨੂਰਪੁਰ ਬੇਦੀ ਦੇ ਐੱਸਐੱਚਓ ਹਰਸ਼ ਮੋਹਨ ਦੀ ਅਗਵਾਈ ਅਧੀਨ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਤੇ ਟੀਮਾਂ ਵੱਲੋਂ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਜਗਦੀਪ ਸਿੰਘ ਉਰਫ ਬੱਬੂ ਬਾਜਵਾ ਵਾਸੀ ਰਾਹੋਂ, ਜਸਕਿਰਨ ਸਿੰਘ ਉਰਫ ਜੱਸਾ ਵਾਸੀ ਰੋਤਾਂ ਮੁਹੱਲਾ ਰਾਹੋਂ ਅਤੇ ਜਸਕਰਨ ਸਿੰਘ ਵਾਸੀ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫਤਾਰ ਕਰਕੇ ਰਿਵਾਲਵਰ, ਦਾਤਰ ਤੇ ਆਲਟੋ ਕਾਰ ਬਰਾਮਦ ਕੀਤੀ ਗਈ ਹੈ। ਗਰੋਹ ਦਾ ਸਰਗਨਾ ਜਗਦੀਪ ਸਿੰਘ ਉਰਫ ਬੱਬੂ ਬਾਜਵਾ ਹੈ, ਜੋ ਅਪਰਾਧਿਕ ਪ੍ਰਵਿਰਤੀ ਦਾ ਮਾਲਕ ਹੈ ਜਿਸ ਦੇ ਖਿਲਾਫ ਪਹਿਲਾ ਵੀ ਲੁੱਟ ਖੋਹ, ਕਤਲ ਦੇ ਮੁਕੱਦਮੇ ਦਰਜ ਹਨ।

Advertisement

Advertisement