ਰੂਪਨਗਰ: ਅਖ਼ੌਤੀ ਪੱਤਰਕਾਰਾਂ ਨੇ ਕਮਿਸ਼ਨਰ ਦਫ਼ਤਰ ’ਚ ਸੁਪਰਡੈਂਟ ’ਤੇ ਹਮਲਾ ਕੀਤਾ
05:43 PM Nov 03, 2023 IST
Advertisement
ਜਗਮੋਹਨ ਸਿੰਘ
ਰੂਪਨਗਰ, 3 ਨਵੰਬਰ
ਅੱਜ ਇਥੇ ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਦਫ਼ਤਰ ਵਿਖੇ ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲੇ ਦੋ ਵਿਅਕਤੀਆਂ ਨੇ ਹਮਲਾ ਕਰਕੇ ਕਮਿਸ਼ਨਰ ਦਫ਼ਤਰ ਦੇ ਸੁਪਰਡੈਂਟ ਗੁਰਸ਼ਰਨ ਸਿੰਘ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਵਾਂ ਸ਼ਹਿਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਨੇ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਪੱਤਰਕਾਰ ਹੋਣ ਦਾ ਰੋਅਬ ਪਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ, ਜਦੋਂ ਸੁਪਰਡੈਂਟ ਨੇ ਉਨ੍ਹਾਂ ਦੀ ਸ਼ਨਾਖਤ ਪੁੱਛੀ ਤਾਂ ਉਨ੍ਹਾਂ ਨੇ ਕਿਸੇ ਤੇਜ਼ਧਾਰ ਚੀਜ਼ ਨਾਲ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਦੋਵੇਂ ਪਤਰਕਾਰਾਂ ਨੂੰ ਪੁਲੀਸ ਥਾਣੇ ਲੇ ਗਈ ਹੈ ਤੇ ਜ਼ਖਮੀ ਸੁਪਰਡੈਂਟ ਹਸਪਤਾਲ ਰੂਪਨਗਰ ’ਚ ਦਾਖਲ ਹੈ।
Advertisement
Advertisement
Advertisement