For the best experience, open
https://m.punjabitribuneonline.com
on your mobile browser.
Advertisement

ਰੂਪਨਗਰ ਹਾਦਸਾ: ਅਭਿਸ਼ੇਕ ਦੀ ਲਾਸ਼ ਬਰਾਮਦ

11:30 AM Apr 21, 2024 IST
ਰੂਪਨਗਰ ਹਾਦਸਾ  ਅਭਿਸ਼ੇਕ ਦੀ ਲਾਸ਼ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਰੂਪਨਗਰ, 20 ਅਪਰੈਲ
ਇੱਥੋਂ ਦੀ ਪ੍ਰੀਤ ਕਾਲੋਨੀ ਵਿੱਚ ਇਮਾਰਤ ਡਿੱਗਣ ਉਪਰੰਤ ਪੰਜ ਮਜ਼ਦੂਰਾਂ ਨੂੰ ਮਲਬੇ ਥੱਲਿਉਂ ਕੱਢਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦੀ ਦੇਖ-ਰੇਖ ਤੇ ਵਿੰਗ ਕਮਾਂਡਰ ਅਸਿਸਟੈਂਟ ਕਮਾਂਡਰ ਦਵਿੰਦਰ ਪ੍ਰਕਾਸ਼ ਦੀ ਅਗਵਾਈ ਅਧੀਨ ਪਿਛਲੇ 44 ਘੰਟਿਆਂ ਤੋਂ ਚੱਲ ਰਿਹਾ ਬਚਾਅ ਅਪਰੇਸ਼ਨ ਅੱਜ ਪੰਜਵੇਂ ਮਜ਼ਦੂਰ ਅਭਿਸ਼ੇਕ ਦੀ ਮਲਬੇ ਥੱਲਿਉਂ ਲਾਸ਼ ਮਿਲਣ ਉਪਰੰਤ ਪੂਰਾ ਹੋ ਗਿਆ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱ‌ਸਿਆ ਕਿ ਐੱਨਡੀਆਰਐੱਫ ਅਤੇ ਆਈਟੀਬੀਪੀ ਦੀਆਂ ਟੀਮਾਂ ਵਿੱਚ ਸ਼ਾਮਲ ਪੰਜ ਸਬ ਇੰਸਪੈਕਟਰਾਂ ਅਤੇ 90 ਦੇ ਕਰੀਬ ਜਵਾਨਾਂ ਨੇ ਲਗਾਤਾਰ 44 ਘੰਟੇ ਦਿਨ-ਰਾਤ ਮਿਹਨਤ ਕਰਦਿਆਂ ਹੋਇਆਂ ਹੱਥੀਂ ਮਲਬ ਹਟਾ ਕੇ ਫਸੇ ਮਜ਼ਦੂਰਾਂ ਨੂੰ ਬਾਹਰ ਕੱ‌ਢਿਆ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ 2 ਮਜ਼ਦੂਰ ਜ਼ਿੰਦਾ ਹਾਲਤ ਵਿੱਚ ਬਾਹਰ ਕੱਢਣ ਉਪਰੰਤ ਉਨ੍ਹਾਂ ਨੂੰ ਐਮਰਜੰਸੀ ਸੇਵਾਵਾਂ ਦੇ ਕੇ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 1 ਮਜ਼ਦੂਰ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 2 ਮਜ਼ਦੂਰ ਮਲਬੇ ਥੱਲਿਉਂ ਮ੍ਰਿਤਕ ਹਾਲਤ ਵਿੱਚ ਮਿਲ ਗਏ ਸਨ, ਪਰ ਅਭਿਸ਼ੇਕ ਦੀ ਤਲਾਸ਼ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਸੀ, ਜਿਸ ਨੂੰ ਅੱਜ ਖੋਜੀ ਕੁੱਤਿਆਂ ਦੀ ਮੱਦਦ ਨਾਲ ਲੱਭ ਕੇ ਮ੍ਰਿਤਕ ਹਾਲਤ ਵਿੱਚ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਘਰ ਦੇ ਪੁਰਾਣੇ ਲੈਂਟਰ ਨੂੰ ਜੈੱਕਾਂ ਰਾਹੀਂ ਉੱਚਾ ਚੁੱਕਣ ਕਾਰਨ ਇਹ ਘਟਨਾ ਵਾਪਰੀ ਹੈ, ਜਿਸ ਸਬੰਧੀ ਮਾਹਿਰਾਂ ਦੇ ਤਕਨੀਕੀ ਸਲਾਹਕਾਰਾਂ ਦੀ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਮੇਟੀ ਦੀ ਰਿਪੋਰਟ ਆਉਣ ਉਪਰੰਤ ਦੁਰਘਟਨਾ ਵਾਪਰਨ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

Advertisement

Advertisement
Author Image

sukhwinder singh

View all posts

Advertisement
Advertisement
×