ਡਾਲਰ ਦੇ ਮੁਕਾਬਲੇ ਰੁਪੱਈਆ 15 ਪੈਸੇ ਚੜ੍ਹ ਕੇ 87.44 ’ਤੇ ਬੰਦ
07:09 AM Feb 08, 2025 IST
Advertisement
ਮੁੰਬਈ: ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਦਰ ’ਚ 0.25 ਫ਼ੀਸਦ ਦੀ ਕਟੌਤੀ ਮਗਰੋਂ ਸ਼ੁੱਕਰਵਾਰ ਨੂੰ ਰੁਪੱਈਆ 15 ਪੈਸੇ ਚੜ੍ਹ ਕੇ 87.44 (ਆਰਜ਼ੀ) ਪ੍ਰਤੀ ਡਾਲਰ ਤੱਕ ਪਹੁੰਚ ਗਿਆ। ਅੰਤਰ ਬੈਂਕ ਵਿਦੇਸ਼ੀ ਐਕਸਚੇਂਜ ’ਚ ਰੁਪੱਈਆ 87.57 ਪ੍ਰਤੀ ਡਾਲਰ ’ਤੇ ਖੁੱਲ੍ਹਿਆ ਸੀ। ਕਾਰੋਬਾਰ ਦੌਰਾਨ ਰੁਪਏ ਨੇ ਡਾਲਰ ਦੇ ਮੁਕਾਬਲੇ 87.33 ਦੇ ਉਪਰਲੇ ਪੱਧਰ ਅਤੇ 87.57 ਦੇ ਹੇਠਲੇ ਪੱਧਰ ਨੂੰ ਛੋਹਿਆ। ਰੁਪੱਈਆ ਅਖੀਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ 87.44 (ਆਰਜ਼ੀ) ’ਤੇ ਬੰਦ ਹੋਇਆ ਜੋ ਪਿਛਲੇ ਬੰਦ ਰੇਟ ਤੋਂ 15 ਪੈਸੇ ਦਾ ਵਾਧਾ ਦਰਸਾਉਂਦਾ ਹੈ। ਰੁਪੱਈਆ ਵੀਰਵਾਰ ਨੂੰ 16 ਪੈਸੇ ਦੀ ਗਿਰਾਵਟ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ 87.59 ’ਤੇ ਬੰਦ ਹੋਇਆ ਸੀ। -ਪੀਟੀਆਈ
Advertisement
Advertisement
Advertisement