ਰੁਪੱਈਆ ਰਿਕਾਰਡ 86 ਰੁਪਏ ਪ੍ਰਤੀ ਡਾਲਰ ’ਤੇ
06:11 AM Jan 11, 2025 IST
Advertisement
ਮੁੰਬਈ, 10 ਜਨਵਰੀ
ਅਮਰੀਕੀ ਮੁਦਰਾ ਮੁਕਾਬਲੇ ਭਾਰਤੀ ਰੁਪੱਈਆ ਅੱਜ 14 ਪੈਸੇ ਟੁੱਟ ਕੇ ਪਹਿਲੀ ਵਾਰ 86.04 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ ਹੈ। ਅਮਰੀਕੀ ਡਾਲਰ ਦੇ ਮਜ਼ਬੂਤ ਰੁਖ਼ ਤੇ ਵਿਦੇਸ਼ੀ ਨਿਵੇਸ਼ਕਾਂ ਦੀ ਭਾਰੀ ਪੂੰਜੀ ਨਿਕਾਸੀ ਕਾਰਨ ਸਥਾਨਕ ਮੁਦਰਾ ਲਗਾਤਾਰ ਦਬਾਅ ਹੇਠ ਹੈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ਾਂ ’ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਨਕਾਰਾਤਮਕ ਧਾਰਨਾ ਕਾਰਨ ਵੀ ਭਾਰਤੀ ਮੁਦਰਾ ’ਤੇ ਦਬਾਅ ਪਿਆ ਹੈ। ਕਾਰੋਬਾਰ ਦੌਰਾਨ ਇੱਕ ਵਾਰ ਰੁਪੱਈਆ 85.85 ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ। -ਪੀਟੀਆਈ
Advertisement
Advertisement
Advertisement