ਡਾਲਰ ਦੇ ਮੁਕਾਬਲੇ ਰੁਪਿਆ ਸੱਤ ਪੈਸੇ ਡਿੱਗ ਕੇ 85.11 ਰੁਪਏ ’ਤੇ ਪੁੱਜਾ
06:28 AM Dec 24, 2024 IST
Advertisement
ਮੁੰਬਈ: ਘਰੇਲੂ ਸ਼ੇਅਰ ਬਾਜ਼ਾਰ ’ਚ ਸੁਧਾਰ ਦੇ ਬਾਵਜੂਦ ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ ਅੱਜ ਸੱਤ ਪੈਸੇ ਦੀ ਗਿਰਾਵਟ ਨਾਲ 85.11 (ਆਰਜ਼ੀ) ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਅਨੁਸਾਰ ਡਾਲਰ ਦੀ ਢੁੱਕਵੀਂ ਮੰਗ ਕਾਰਨ ਰੁਪਿਆ ਕਮਜ਼ੋਰ ਰਿਹਾ। ਇਸ ਤੋਂ ਇਲਾਵਾ ਅਸਥਿਰ ਭੂ-ਰਾਜਨੀਤਕ ਸਥਿਤੀ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਨੇ ਵੀ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਹੈ। ਕਾਰੋਬਾਰ ਦੌਰਾਨ 85.13 ਦੇ ਹੇਠਲੇ ਪੱਧਰ ’ਤੇ ਪੁੱਜਣ ਮਗਰੋਂ ਅਖੀਰ ਰੁਪਿਆ 85.11 ਪ੍ਰਤੀ ਡਾਲਰ (ਆਰਜ਼ੀ) ’ਤੇ ਬੰਦ ਹੋਇਆ। -ਪੀਟੀਆਈ
Advertisement
Advertisement
Advertisement