ਰੁਪੱਈਆ 21 ਪੈਸੇ ਡਿੱਗ ਕੇ ਸਭ ਤੋਂ ਹੇਠਲੇ ਪੱਧਰ ’ਤੇ 85.48 ਪ੍ਰਤੀ ਡਾਲਰ ਉਪਰ ਬੰਦ
06:22 AM Dec 28, 2024 IST
ਮੁੰਬਈ, 27 ਦਸੰਬਰ
ਅਮਰੀਕੀ ਡਾਲਰ ਵਿੱਚ ਮਜ਼ਬੂਤੀ ਵਿਚਾਲੇ ਰੁਪੱਈਆ ਅੱਜ 21 ਪੈਸੇ ਦੇ ਵੱਡੇ ਨਿਘਾਰ ਨਾਲ 85.48 ਦੇ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ 85.48 ਦੇ ਰਿਕਾਰਡ ਹੇਠਲੇ ਪੱਧਰ ’ਤੇ ਡਿੱਗਣ ਤੋਂ ਬਾਅਦ ਰਿਜ਼ਰਵ ਬੈਂਕ ਦੇ ਸੰਭਾਵੀ ਦਖ਼ਲ ਨਾਲ ਰੁਪਏ ਨੇ ਨੁਕਸਾਨ ਦੀ ਕੁਝ ਭਰਪਾਈ ਕੀਤੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਮਹੀਨੇ ਦੇ ਅਖ਼ੀਰ ਵਿੱਚ ਬੈਂਕਾਂ ਅਤੇ ਦਰਾਮਦਕਾਰਾਂ ਵੱਲੋਂ ਡਾਲਰ ਦੀ ਮੰਗ ਆਉਣ ਨਾਲ ਰੁਪਏ ’ਤੇ ਦਬਾਅ ਪਿਆ। ਇਸ ਤੋਂ ਇਲਾਵਾ ਡਾਲਰ ਦੇ ਮਜ਼ਬੂਤ ਰੁ਼ਖ ਨੇ ਵੀ ਇਸ ਦੀ ਕੀਮਤ ਡੇਗਣ ਦਾ ਕੰਮ ਕੀਤਾ। ਅੰਤਰਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਬਾਜ਼ਾਰ ਵਿੱਚ ਰੁਪੱਈਆ 85.31 ਦੇ ਭਾਅ ’ਤੇ ਕਮਜ਼ੋਰ ਖੁੱਲ੍ਹਿਆ ਅਤੇ ਇਕ ਸਮੇਂ 53 ਪੈਸੇ ਡਿੱਗ ਕੇ 85.48 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਹਾਲਾਂਕਿ, ਬਾਅਦ ਵਿੱਚ ਇਹ ਡਾਲਰ ਦੇ ਮੁਕਾਬਲੇ 85.50 ’ਤੇ ਬੰਦ ਹੋਇਆ। -ਪੀਟੀਆਈ
Advertisement
Advertisement