For the best experience, open
https://m.punjabitribuneonline.com
on your mobile browser.
Advertisement

ਦੌੜਾਕ ਲਕਸ਼ਮਣਨ ’ਤੇ ਦੋ ਸਾਲ ਲਈ ਪਾਬੰਦੀ

07:46 AM Apr 13, 2024 IST
ਦੌੜਾਕ ਲਕਸ਼ਮਣਨ ’ਤੇ ਦੋ ਸਾਲ ਲਈ ਪਾਬੰਦੀ
Advertisement

ਨਵੀਂ ਦਿੱਲੀ, 12 ਅਪਰੈਲ
ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੇ ਲੰਮੀ ਦੂਰੀ ਦੇ ਦੌੜਾਕ ਜੀ ਲਕਸ਼ਮਣਨ ’ਤੇ 12 ਮਹੀਨਿਆਂ ਦੀ ਮਿਆਦ ਵਿਚ ਤਿੰਨ ਵਾਰ ਆਪਣੇ ਟਿਕਾਣਿਆਂ ਬਾਰੇ ਜਾਣਕਾਰੀ ਦੇਣ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਅਤੇ ਇਕ ਵਾਰ ਜਾਂਚ ਲਈ ਹਾਜ਼ਰ ਨਾ ਹੋਣ ਕਾਰਨ ਦੋ ਸਾਲ ਲਈ ਪਾਬੰਦੀ ਲਾਈ ਹੈ। ਲਕਸ਼ਮਣਨ ਨੇ 2017 ਏਸ਼ੀਅਨ ਚੈਂਪੀਅਨਸ਼ਿਪ ਵਿੱਚ 5000 ਮੀਟਰ ਅਤੇ 10,000 ਮੀਟਰ ਵਿੱਚ ਸੋਨ ਤਗਮੇ ਜਿੱਤੇ ਸਨ। ਲਕਸ਼ਮਣਨ ਨੂੰ 2022 ਵਿੱਚ ਨਾਡਾ ਦੇ ਰਜਿਸਟਰਡ ਟੈਸਟਿੰਗ ਪੂਲ (ਆਰਟੀਪੀ) ਵਿੱਚ ਸ਼ਾਮਲ ਕੀਤਾ ਗਿਆ ਸੀ। ਨਾਡਾ ਵੱਲੋਂ 19 ਮਾਰਚ 2024 ਨੂੰ ਪਾਸ ਕੀਤੇ ਗਏ ਹੁਕਮ ਅਨੁਸਾਰ ਡੋਪਿੰਗ ਵਿਰੋਧੀ ਅਨੁਸ਼ਾਸਨੀ ਪੈਨਲ ਨੇ ਉਸ ’ਤੇ 10 ਅਗਸਤ 2023 ਤੋਂ ਦੋ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×